FIH ਹਾਕੀ ਪ੍ਰੋ ਲੀਗ: ਸਪੇਨ ਨੂੰ ਭਾਰਤ ਨੂੰ 3-1 ਨਾਲ ਹਰਾਇਆ
ਭੁਵਨੇਸ਼ਵਰ, 15 ਫਰਵਰੀ ਇੱਥੇ ਖੇਡੇ ਜਾ ਰਹੇ ਐਫਆਈਐਚ ਹਾਕੀ ਪ੍ਰੋ ਲੀਗ ਪੁਰਸ਼ਾਂ ਦੇ ਮੁਕਾਬਲੇ ਵਿੱਚ ਅੱਜ ਸਪੇਨ ਨੇ ਭਾਰਤ ਨੂੰ 3-1 ਨਾਲ ਹਰਾ ਦਿੱਤਾ ਹੈ। ਭੁਵਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿਚ ਭਾਰਤ ਵਲੋਂ ਇਕੱਲੇ ਸੁਖਜੀਤ ਨੇ...
Advertisement
ਭੁਵਨੇਸ਼ਵਰ, 15 ਫਰਵਰੀ
ਇੱਥੇ ਖੇਡੇ ਜਾ ਰਹੇ ਐਫਆਈਐਚ ਹਾਕੀ ਪ੍ਰੋ ਲੀਗ ਪੁਰਸ਼ਾਂ ਦੇ ਮੁਕਾਬਲੇ ਵਿੱਚ ਅੱਜ ਸਪੇਨ ਨੇ ਭਾਰਤ ਨੂੰ 3-1 ਨਾਲ ਹਰਾ ਦਿੱਤਾ ਹੈ। ਭੁਵਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿਚ ਭਾਰਤ ਵਲੋਂ ਇਕੱਲੇ ਸੁਖਜੀਤ ਨੇ ਹੀ ਗੋਲ ਕੀਤਾ ਜਦਕਿ ਸਪੇਨ ਵੱਲੋਂ ਬੋਰਜਾ ਲੈਕਲੇ (28ਵੇਂ), ਇਗਨਾਸੀਓ ਕੋਬੋਸ (38ਵੇਂ) ਅਤੇ ਬਰੂਨੋ ਅਵੀਲਾ ਨੇ (56ਵੇਂ) ਮਿੰਟ ਵਿਚ ਗੋਲ ਕੀਤੇ। ਸਪੇਨ ਨੇ ਮੈਚ ਦੇ ਸ਼ੁਰੂ ਤੋਂ ਹੀ ਭਾਰਤ ਖ਼ਿਲਾਫ਼ ਹਮਲਾਵਰ ਖੇਡ ਦਿਖਾਈ। ਦੂਜੇ ਪਾਸੇ ਭਾਰਤ ਨੂੰ ਮੈਚ ਵਿਚ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਭਾਰਤੀ ਖਿਡਾਰੀ ਇਨ੍ਹਾਂ ਨੂੰ ਗੋਲ ਵਿਚ ਨਾ ਬਦਲ ਸਕੇ ਤੇ ਭਾਰਤ ਇਹ ਮੈਚ ਹਾਰ ਗਿਆ।
Advertisement
Advertisement
×