DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੀਫਾ ਕੁਆਲੀਫਾਇਰ: ਭਾਰਤ ਦਾ ਅਫ਼ਗ਼ਾਨਿਸਤਾਨ ਨਾਲ ਮੁਕਾਬਲਾ ਅੱਜ

ਆਭਾ (ਸਾਊਦੀ ਅਰਬ), 20 ਮਾਰਚ ਜੀਕਸਨ ਸਿੰਘ ਤੇ ਅਨਵਰ ਅਲੀ ਦੀ ਵਾਪਸੀ ਨਾਲ ਭਾਰਤੀ ਫੁਟਬਾਲ ਟੀਮ ਮਜ਼ਬੂਤ ਹੋਈ ਹੈ। ਟੀਮ ਫੀਫਾ ਵਿਸ਼ਵ ਕੱਪ ਕੁਆਲੀਫਾਇਰਜ਼ ਦੇ ਤੀਜੇ ਗੇੜ ਵਿਚ ਆਪਣੇ ਪਲੇਠੇ ਦਾਖ਼ਲੇ ਦੌਰਾਨ ਵੀਰਵਾਰ ਨੂੰ ਆਪਣੇ ਤੋਂ ਕਮਜ਼ੋਰ ਮੰਨੀ ਜਾਂਦੀ ਅਫ਼ਗ਼ਾਨਿਸਤਾਨ...
  • fb
  • twitter
  • whatsapp
  • whatsapp
Advertisement

ਆਭਾ (ਸਾਊਦੀ ਅਰਬ), 20 ਮਾਰਚ

ਜੀਕਸਨ ਸਿੰਘ ਤੇ ਅਨਵਰ ਅਲੀ ਦੀ ਵਾਪਸੀ ਨਾਲ ਭਾਰਤੀ ਫੁਟਬਾਲ ਟੀਮ ਮਜ਼ਬੂਤ ਹੋਈ ਹੈ। ਟੀਮ ਫੀਫਾ ਵਿਸ਼ਵ ਕੱਪ ਕੁਆਲੀਫਾਇਰਜ਼ ਦੇ ਤੀਜੇ ਗੇੜ ਵਿਚ ਆਪਣੇ ਪਲੇਠੇ ਦਾਖ਼ਲੇ ਦੌਰਾਨ ਵੀਰਵਾਰ ਨੂੰ ਆਪਣੇ ਤੋਂ ਕਮਜ਼ੋਰ ਮੰਨੀ ਜਾਂਦੀ ਅਫ਼ਗ਼ਾਨਿਸਤਾਨ ਦੀ ਟੀਮ ਨਾਲ ਮੱਥਾ ਲਾਏਗੀ। ਮਿਡ-ਫੀਲਡਰ ਜੀਕਸਨ ਤੇ ਸੈਂਟਰ ਬੈਕ ਅਨਵਰ ਸੱਟ ਕਰਕੇ ਲੰਮਾ ਸਮਾਂ ਮੈਦਾਨ ’ਚੋਂ ਬਾਹਰ ਰਹਿਣ ਮਗਰੋਂ ਟੀਮ ਵਿਚ ਵਾਪਸੀ ਕਰ ਰਹੇ ਹਨ। ਬਲੂ ਟਾਈਗਰਜ਼ ਦੂਜੇ ਗੇੜ ਦੇ ਪ੍ਰੀਲਿਮਨਰੀ ਜੁਆਇੰਟ ਕੁਆਲੀਫਿਕੇਸ਼ਨ ਮੈਚ ਵਿਚ ਦਰਜਾਬੰਦੀ ’ਚ ਆਪਣੇ ਤੋਂ ਹੇਠਲੀ ਪਾਇਦਾਨ ’ਤੇ ਕਾਬਜ਼ ਟੀਮ ਖਿਲਾਫ਼ ਆਪਣੀਆਂ ਸੰਭਾਵਨਾਵਾਂ ਵਧਾਉਣ ਦੀ ਕੋਸ਼ਿਸ਼ ਕਰਨਗੇ। ਦੋ ਮੈਚਾਂ ਵਿਚ ਇਕ ਜਿੱਤ ਤੇ ਤਿੰਨ ਨੁਕਤਿਆਂ ਨਾਲ ਮੌਜੂਦਾ ਸਮੇਂ ਭਾਰਤ ਗਰੁੱਪ ‘ਏ’ ਵਿਚ ਦੂਜੇ ਸਥਾਨ ’ਤੇ ਹੈ। ਏਸ਼ਿਆਈ ਚੈਂਪੀਅਨ ਕਤਰ ਦੋ ਜਿੱਤਾਂ ਤੇ ਛੇ ਪੁਆਇੰਟਾਂ ਨਾਲ ਸਿਖਰ ਜਦੋਂਕਿ ਕੁਵੈਤ ਇਕ ਜਿੱਤ ਨਾਲ ਦੂਜੇ ਸਥਾਨ ’ਤੇ ਹੈ। ਅਫ਼ਗ਼ਾਨਿਸਤਾਨ ਗਰੁੱਪ ਵਿਚ ਆਖਰੀ ਥਾਵੇਂ ਹੈ। -ਪੀਟੀਆਈ

Advertisement

Advertisement
×