DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਲਵਾਰਬਾਜ਼ੀ: ਭਾਰਤੀ ਮਹਿਲਾ ਟੀਮ ਕੁਆਰਟਰ ਫਾਈਨਲ ’ਚੋਂ ਬਾਹਰ

ਹਾਂਗਜ਼ੂ, 27 ਸਤੰਬਰ ਭਾਰਤੀ ਮਹਿਲਾ ਤਲਵਾਰਬਾਜ਼ੀ ਟੀਮ ਏਸ਼ਿਆਈ ਖੇਡਾਂ ਵਿੱਚ ਏਪੀ ਵਰਗ ’ਚ ਸ਼ਾਨਦਾਰ ​​ਪ੍ਰਦਰਸ਼ਨ ਦੇ ਬਾਵਜੂਦ ਕੁਆਰਟਰ ਫਾਈਨਲ ਵਿੱਚ ਹਾਰ ਗਈ, ਜਦੋਂ ਕਿ ਪੁਰਸ਼ ਟੀਮ ਨੂੰ ਫੋਇਲ ਵਰਗ ਵਿੱਚ ਆਖਰੀ 16 ਵਿੱਚ ਸਿੰਗਾਪੁਰ ਤੋਂ 30-45 ਨਾਲ ਹਾਰ ਦਾ ਸਾਹਮਣਾ...
  • fb
  • twitter
  • whatsapp
  • whatsapp
Advertisement

ਹਾਂਗਜ਼ੂ, 27 ਸਤੰਬਰ

ਭਾਰਤੀ ਮਹਿਲਾ ਤਲਵਾਰਬਾਜ਼ੀ ਟੀਮ ਏਸ਼ਿਆਈ ਖੇਡਾਂ ਵਿੱਚ ਏਪੀ ਵਰਗ ’ਚ ਸ਼ਾਨਦਾਰ ​​ਪ੍ਰਦਰਸ਼ਨ ਦੇ ਬਾਵਜੂਦ ਕੁਆਰਟਰ ਫਾਈਨਲ ਵਿੱਚ ਹਾਰ ਗਈ, ਜਦੋਂ ਕਿ ਪੁਰਸ਼ ਟੀਮ ਨੂੰ ਫੋਇਲ ਵਰਗ ਵਿੱਚ ਆਖਰੀ 16 ਵਿੱਚ ਸਿੰਗਾਪੁਰ ਤੋਂ 30-45 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤਨਿਸ਼ਕਾ ਖੱਤਰੀ, ਜਯੋਤਿਕਾ ਦੱਤਾ ਅਤੇ ਐਨਾ ਅਰੋੜਾ ਦੀ ਟੀਮ ਨੂੰ ਕੋਰੀਆ ਨੇ 45-25 ਦੇ ਫਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਜੋਰਡਨ ਨੂੰ 45-36 ਨਾਲ ਹਰਾਇਆ ਸੀ। ਬਬਿਿਸ਼ ਕਾਤਿਰੇਸਨ ਦੀ ਕੀਰੇਨ ਲੌਕ ’ਤੇ ਜਿੱਤ ਸਦਕਾ ਭਾਰਤੀ ਪੁਰਸ਼ ਟੀਮ ਆਖਰੀ ਗੇੜ ਵਿੱਚ ਇੱਕ ਹੀ ਜਿੱਤ ਦਰਜ ਕਰ ਸਕੀ। ਇਸ ਦੌਰਾਨ ਦੇਵ ਨੂੰ ਕੀਰੇਨ ਨੇ 5-2 ਨਾਲ ਮਾਤ ਦਿੱਤੀ। ਇਸ ਤੋਂ ਬਾਅਦ ਕਾਤਿਰੇਸਨ ਨੂੰ ਰਫਾਇਲ ਜੁਆਨ ਕਾਂਗ ਤਾਨ ਨੇ ਹਰਾਇਆ ਜਦਕਿ ਅਰਜੁਨ ਨੂੰ ਏਲੀਜ਼ਾ ਰੌਬਸਨ ਸੈਮੁਅਲ ਨੇ ਹਰਾਇਆ। ਦੇਵ ਨੂੰ ਤਾਨ ਨੇ ਦੂਜੇ ਮੈਚ ਵਿੱਚ ਵੀ 5-1 ਨਾਲ ਹਰਾਇਆ। ਅਰਜੁਨ ਨੂੰ ਕੀਰੇਨ ਨੇ 5-3 ਨਾਲ ਮਾਤ ਦਿੱਤੀ। -ਪੀਟੀਆਈ

Advertisement

Advertisement
×