ਘੁੜਸਵਾਰੀ: ਹਿਰਦੈ, ਅਨੁਸ਼ ਤੇ ਦਵਿਿਆਕ੍ਰਿਤੀ ਵਿਅਕਤੀਗਤ ਡਰੈਸੇਜ ਦੇ ਫਾਈਨਲ ’ਚ
ਹਾਂਗਜ਼ੂ, 27 ਸਤੰਬਰ ਭਾਰਤ ਦੇ ਹਿਰਦੈ ਵਿਪੁਲ ਛੇੜਾ, ਅਨੁਸ਼ ਅਗਰਵਾਲ ਅਤੇ ਦਵਿਿਆਕ੍ਰਿਤੀ ਸਿੰਘ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਘੁੜਸਵਾਰੀ ਮੁਕਾਬਲੇ ਦੇ ਵਿਅਕਤੀਗਤ ਡਰੈਸੇਜ ਫਾਈਨਲ ਲਈ ਕੁਆਲੀਫਾਈ ਕੀਤਾ, ਜਿਸ ਨਾਲ ਉਹ ਤਗਮੇ ਦੀ ਦੌੜ ਵਿੱਚ...
Advertisement
ਹਾਂਗਜ਼ੂ, 27 ਸਤੰਬਰ
ਭਾਰਤ ਦੇ ਹਿਰਦੈ ਵਿਪੁਲ ਛੇੜਾ, ਅਨੁਸ਼ ਅਗਰਵਾਲ ਅਤੇ ਦਵਿਿਆਕ੍ਰਿਤੀ ਸਿੰਘ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਘੁੜਸਵਾਰੀ ਮੁਕਾਬਲੇ ਦੇ ਵਿਅਕਤੀਗਤ ਡਰੈਸੇਜ ਫਾਈਨਲ ਲਈ ਕੁਆਲੀਫਾਈ ਕੀਤਾ, ਜਿਸ ਨਾਲ ਉਹ ਤਗਮੇ ਦੀ ਦੌੜ ਵਿੱਚ ਬਰਕਰਾਰ ਹਨ। ਹਿਰਦੈ ਕੁਆਲੀਫਿਕੇਸ਼ਨ ਗੇੜ ਵਿੱਚ ਆਪਣੇ ਘੋੜੇ ਚੇਮਕਸਪ੍ਰੋ ’ਤੇ ਘੁੜਸਵਾਰੀ ਕਰਦਿਆਂ ਕੁੱਲ 73.883 ਅੰਕਾਂ ਨਾਲ ਸਿਖਰ ’ਤੇ ਰਿਹਾ, ਜਦਕਿ ਈਟਰੋ ’ਤੇ ਸਵਾਰ ਅਨੁਸ਼ 71.706 ਅੰਕਾਂ ਨਾਲ ਚੌਥੇ ਸਥਾਨ ’ਤੇ ਰਿਹਾ। ਐਡਰੇਨਾਲਨਿ ਫਿਰਫੋਡ ਦੀ ਸਵਾਰੀ ਕਰਦੇ ਹੋਏ ਦਵਿਿਆਕ੍ਰਿਤੀ ਸਿੰਘ 67.676 ਅੰਕਾਂ ਨਾਲ 11ਵੇਂ ਸਥਾਨ ’ਤੇ ਰਹੀ ਜਦਕਿ ਸੁਦੀਪਤੀ ਹਜੇਲਾ ਬਾਹਰ ਹੋ ਗਈ। ਕੁਆਲੀਫਾਇੰਗ ਗੇੜ ਵਿੱਚ ਸਿਖਰਲੇ 15 ਸਥਾਨ ’ਤੇ ਰਹਿਣ ਵਾਲੇ ਰਾਈਡਰ ਫਾਈਨਲ ’ਚ ਪਹੁੰਚਦੇ ਹਨ। ਜ਼ਿਕਰਯੋਗ ਹੈ ਕਿ ਹਿਰਦੈ, ਅਨੁਸ਼, ਦਵਿਿਆਕ੍ਰਿਤੀ ਅਤੇ ਸੁਦੀਪਤੀ ਨੇ ਬੀਤੇ ਦਨਿ ਟੀਮ ਡਰੈਸੇਜ ਗੋਲਡ ਮੈਡਲ ਜਿੱਤਿਆ ਸੀ। -ਪੀਟੀਆਈ
Advertisement
Advertisement
×