ਇੰਗਲੈਂਡ ਨੇ ਟੀ20 ਲੜੀ ਜਿੱਤੀ
ਨਿਊਜ਼ੀਲੈਂਡ ਖ਼ਿਲਾਫ਼ ਈਡਨ ਪਾਰਕ ’ਤੇ ਤੀਜਾ ਮੈਚ ਸਿਰਫ਼ 3.4 ਓਵਰਾਂ ਤੋਂ ਬਾਅਦ ਮੀਂਹ ਵਿੱਚ ਖਰਾਬ ਹੋਣ ਕਾਰਨ ਇੰਗਲੈਂਡ ਨੇ ਤਿੰਨ ਮੈਚਾਂ ਦੀ ਟੀ20 ਲੜੀ 1-0 ਨਾਲ ਜਿੱਤ ਲਈ। ਕ੍ਰਾਈਸਟਚਰਚ ਵਿੱਚ ਹੈਗਲੀ ਓਵਲ ਵਿੱਚ ਪਹਿਲਾ ਮੈਚ ਵੀ ਮੀਂਹ ਵਿੱਚ ਧੋਤਾ ਗਿਆ...
Advertisement
ਨਿਊਜ਼ੀਲੈਂਡ ਖ਼ਿਲਾਫ਼ ਈਡਨ ਪਾਰਕ ’ਤੇ ਤੀਜਾ ਮੈਚ ਸਿਰਫ਼ 3.4 ਓਵਰਾਂ ਤੋਂ ਬਾਅਦ ਮੀਂਹ ਵਿੱਚ ਖਰਾਬ ਹੋਣ ਕਾਰਨ ਇੰਗਲੈਂਡ ਨੇ ਤਿੰਨ ਮੈਚਾਂ ਦੀ ਟੀ20 ਲੜੀ 1-0 ਨਾਲ ਜਿੱਤ ਲਈ। ਕ੍ਰਾਈਸਟਚਰਚ ਵਿੱਚ ਹੈਗਲੀ ਓਵਲ ਵਿੱਚ ਪਹਿਲਾ ਮੈਚ ਵੀ ਮੀਂਹ ਵਿੱਚ ਧੋਤਾ ਗਿਆ ਸੀ। ਇੰਗਲੈਂਡ ਨੇ ਦੂਜਾ ਮੈਚ ਇਸੇ ਥਾਂ ’ਤੇ 65 ਦੌੜਾਂ ਨਾਲ ਜਿੱਤਿਆ ਸੀ। ਮੀਂਹ ਕਾਰਨ ਤਿੰਨ ਗੇਂਦਾਂ ਤੋਂ ਬਾਅਦ ਹੀ ਖਿਡਾਰੀਆਂ ਨੂੰ ਮੈਦਾਨ ਛੱਡਣਾ ਪਿਆ। ਖੇਡ ਜਦੋਂ 80 ਮਿੰਟਾਂ ਬਾਅਦ ਸ਼ੁਰੂ ਹੋਇਆ ਤਾਂ 14 ਓਵਰ ਪ੍ਰਤੀ ਟੀਮ ਕਰ ਦਿੱਤਾ ਗਿਆ। ਨਿਊਜ਼ੀਲੈਂਡ ਨੇ 3.1 ਓਵਰ ਖੇਡਰ ਹੋਰ ਖੇਡੇ ਪਰ ਫਿਰ ਮੀਂਹ ਪੈ ਗਿਆ। ਉਦੋਂ ਮੇਜ਼ਬਾਨ ਟੀਮ ਨੇ ਇਕ ਵਿਕਟ ’ਤੇ 38 ਦੌੜਾਂ ਬਣਾਈਆਂ ਸਨ। ਮੈਚ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਮੈਚ ਪ੍ਰਤੀ ਟੀਮ ਅੱਠ ਓਵਰ ਦਾ ਕਰ ਦਿੱਤਾ ਗਿਆ ਪਰ ਜਿਵੇਂ ਹੀ ਖਿਡਾਰੀ ਮੈਦਾਨ ’ਤੇ ਉਤਰਨ ਲੱਗੇ, ਮੁੜ ਤੋਂ ਮੀਂਹ ਪੈਣ ਲੱਗਾ ਜਿਸ ਕਾਰਨ ਮੈਚ ਰੱਦ ਕਰਨਾ ਪਿਆ।
Advertisement
Advertisement
×

