ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਐਸ਼ੇਜ਼ ਤੋਂ ਬਾਹਰ
ਐਸ਼ੇਜ਼ ਸੀਰੀਜ਼ ਦੇ ਪਹਿਲੇ ਦੋ ਮੈਚ ਹਾਰਨ ਮਗਰੋਂ ਇੰਗਲੈਂਡ ਦੀ ਟੀਮ ਨੂੰ ਇਕ ਹੋਰ ਝਟਕਾ ਲੱਗਿਆ ਹੈ। ਐਡੀਲੇਡ ’ਚ ਤੀਜੇ ਟੈਸਟ ਤੋਂ ਪਹਿਲਾਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੂੰ ਸੱਟ ਲੱਗਣ ਕਾਰਨ ਐਸ਼ੇਜ਼ ਵਿੱਚੋਂ ਬਾਹਰ ਹੋ ਗਿਆ। ਉਸ ਦੇ...
Advertisement
ਐਸ਼ੇਜ਼ ਸੀਰੀਜ਼ ਦੇ ਪਹਿਲੇ ਦੋ ਮੈਚ ਹਾਰਨ ਮਗਰੋਂ ਇੰਗਲੈਂਡ ਦੀ ਟੀਮ ਨੂੰ ਇਕ ਹੋਰ ਝਟਕਾ ਲੱਗਿਆ ਹੈ। ਐਡੀਲੇਡ ’ਚ ਤੀਜੇ ਟੈਸਟ ਤੋਂ ਪਹਿਲਾਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੂੰ ਸੱਟ ਲੱਗਣ ਕਾਰਨ ਐਸ਼ੇਜ਼ ਵਿੱਚੋਂ ਬਾਹਰ ਹੋ ਗਿਆ। ਉਸ ਦੇ ਗੋਡੇ ’ਤੇ ਸੱਟ ਲੱਗੀ ਹੈ। ਉਹ ਹਾਲ ਹੀ ਵਿੱਚ ਮਾਰਚ ਮਹੀਨੇ ’ਚ ਆਪਣੀ ਗੋਡੇ ਦੀ ਸਰਜਰੀ ਮਗਰੋਂ ਖੇਡ ਵਿੱਚ ਵਾਪਸ ਆਇਆ ਸੀ, ਇਸੀ ਕਾਰਨ ਐਸ਼ੇਸ਼ ਸੀਰੀਜ਼ ’ਚ ਉਸ ਦੀ ਤੰਦਰੁਸਤੀ ਵੱਡੀ ਚੁਣੌਤੀ ਸੀ। ਮਾਰਕ ਵੁੱਡ ਦੀ ਥਾਂ ਮੈਟ ਫਿਸ਼ਰ ਨੂੰ ਜਗ੍ਹਾ ਦਿੱਤੀ ਗਈ ਹੈ। ਫਿਸ਼ਰ 2022 ਵਿੱਚ ਵੈਸਟਇੰਡੀਜ਼ ਵਿਰੁੱਧ ਆਪਣਾ ਇੱਕੋ-ਇੱਕ ਟੈਸਟ ਮੈਚ ਖੇਡਣ ਵਾਲਾ ਖਿਡਾਰੀ ਹੈ। ਵੁੱਡ ਨੇ ਐਸ਼ੇਸ਼ ਸੀਰੀਜ਼ ਤੋਂ ਬਾਹਰ ਹੋਣ ਮਗਰੋਂ ਅਫ਼ਸੋਸ ਜ਼ਾਹਰ ਕੀਤਾ ਹੈ।
Advertisement
Advertisement
×

