ਸਾਈਕਲਿਸਟ ਡੇਵਿਡ ਬੈਕਹਮ ਤਗ਼ਮੇ ਦੀ ਦੌੜ ’ਚੋਂ ਬਾਹਰ
ਹਾਂਗਜ਼ੂ: ਭਾਰਤੀ ਸਾਈਕਲਿਸਟ ਡੇਵਿਡ ਬੈਕਹਮ ਦੀ ਤਗ਼ਮਾ ਜਿੱਤਣ ਦੀ ਉਮੀਦ ਪੁਰਸ਼ ਸਪਰਿੰਟ ਰੇਸ ਦੇ ਕੁਆਰਟਰ ਫਾਈਨਲ ਵਿੱਚ ਹਾਰਨ ਦੇ ਨਾਲ ਹੀ ਖ਼ਤਮ ਹੋ ਗਈ। ਡੇਵਿਡ ਨੂੰ ਜਾਪਾਨ ਦੇ ਕਾਇਆ ਓਤਾ ਨੇ ਹਰਾਇਆ। ਉਹ ਪਹਿਲੀ ਰੇਸ ਵਿੱਚ ਜਾਪਾਨੀ ਵਿਰੋਧੀ ਤੋਂ 2.395...
Advertisement
ਹਾਂਗਜ਼ੂ: ਭਾਰਤੀ ਸਾਈਕਲਿਸਟ ਡੇਵਿਡ ਬੈਕਹਮ ਦੀ ਤਗ਼ਮਾ ਜਿੱਤਣ ਦੀ ਉਮੀਦ ਪੁਰਸ਼ ਸਪਰਿੰਟ ਰੇਸ ਦੇ ਕੁਆਰਟਰ ਫਾਈਨਲ ਵਿੱਚ ਹਾਰਨ ਦੇ ਨਾਲ ਹੀ ਖ਼ਤਮ ਹੋ ਗਈ। ਡੇਵਿਡ ਨੂੰ ਜਾਪਾਨ ਦੇ ਕਾਇਆ ਓਤਾ ਨੇ ਹਰਾਇਆ। ਉਹ ਪਹਿਲੀ ਰੇਸ ਵਿੱਚ ਜਾਪਾਨੀ ਵਿਰੋਧੀ ਤੋਂ 2.395 ਸੈਕਿੰਡ ਅਤੇ ਦੂਜੀ ਵਿੱਚ 0.046 ਸੈਕਿੰਡ ਨਾਲ ਪਿੱਛੇ ਰਿਹਾ। ਹੁਣ ਉਹ ਪੰਜਵੇਂ ਤੇ ਅੱਠਵੇਂ ਸਥਾਨ ਲਈ ਸਾਈਕਲ ਚਲਾਵੇਗਾ। ਭਾਰਤ ਦਾ ਨੀਰਜ ਕੁਮਾਰ ਸੱਤਵੇਂ ਸਥਾਨ ’ਤੇ ਰਿਹਾ। ਭਾਰਤ ਨੇ ਸਾਈਕਲਿੰਗ ਵਿੱਚ ਇੱਕੋ-ਇੱਕ ਤਗ਼ਮਾ 1951 ਤੋਂ ਪਹਿਲਾਂ ਜਿੱਤਿਆ ਸੀ। -ਪੀਟੀਆਈ
Advertisement
Advertisement
×