Advertisement
ਕੋਲੰਬੋ, 23 ਜੁਲਾਈ
ਪਾਕਿਸਤਾਨ-ਏ ਕ੍ਰਿਕਟ ਟੀਮ ਨੇ ਤਈਅਬ ਤਾਹਿਰ (108 ਦੌੜਾਂ) ਦੇ ਸੈਂਕੜੇ ਅਤੇ ਸਲਾਮੀ ਬੱਲਬਾਜ਼ਾਂ ਸੈਮ ਅਯੂਬ (59 ਦੌੜਾਂ) ਅਤੇ ਸਾਹਿਬਜ਼ਾਦਾ ਫਰਹਾਨ (65 ਦੌੜਾਂ) ਦੇ ਨੀਮ ਸੈਂਕੜਿਆਂ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਭਾਰਤ-ਏ ਨੂੰ 129 ਦੌੜਾਂ ਨਾਲ ਹਰਾ ਕੇ ਐਮਰਜਿੰਗ ਏਸ਼ੀਆ ਕੱਪ ਜਿੱਤ ਲਿਆ। ਪਾਕਿਸਤਾਨ ਨੇ ਜਿੱਤ ਲਈ 353 ਦੌੜਾਂ ਦੇ ਦਾ ਟੀਚਾ ਦਿੱਤਾ ਸੀ ਜਿਸ ਦੇ ਜਵਾਬ ’ਚ ਭਾਰਤੀ ਟੀਮ 40 ਓਵਰਾਂ ’ਚ ਸਿਰਫ 224 ਦੌੜਾਂ ’ਤੇ ਹੀ ਆਊਟ ਹੋ ਗਈ। ਪਾਕਿਸਤਾਨ ਵੱਲੋਂ ਐੱਸ. ਮੁਕੀਮ ਨੇ 3 ਵਿਕਟਾਂ ਜਦਕਿ ਐੱਮ. ਮੁਮਤਾਜ਼, ਅਰਸ਼ਦ ਇਕਬਾਲ ਅਤੇ ਮੁਹੰਮਦ ਵਸੀਮ (ਜੂਨੀਅਰ) ਨੇ 2-2 ਵਿਕਟਾਂ ਹਾਸਲ ਕੀਤੀਆਂ।
Advertisement
Advertisement
×