ਕ੍ਰਿਕਟ: ਹੁਣ ਸਿਰ ’ਤੇ ਸੱਟ ਕਾਰਨ ਖਿਡਾਰੀ ਨੂੰ ਸੱਤ ਦਿਨ ਰਹਿਣਾ ਪਵੇਗਾ ਬਾਹਰ
ਦੁਬਈ: ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਕ੍ਰਿਕਟ ਦੇ ਸਾਰੇ ਫਾਰਮੈਟਾਂ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ, ਜਿਸ ਵਿੱਚ ‘ਕਨਕਸ਼ਨ’ (ਸਿਰ ’ਤੇ ਸੱਟ) ਤੋਂ ਪੀੜਤ ਖਿਡਾਰੀਆਂ ਲਈ ਘੱਟੋ-ਘੱਟ ਸੱਤ ਦਿਨਾਂ ਦਾ ‘ਸਟੈਂਡ-ਡਾਊਨ’ ਪੀਰੀਅਡ, ਸੀਮਤ ਓਵਰਾਂ ਦੇ ਕ੍ਰਿਕਟ ਵਿੱਚ ਵਾਈਡ ਗੇਂਦ...
Advertisement
ਦੁਬਈ: ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਕ੍ਰਿਕਟ ਦੇ ਸਾਰੇ ਫਾਰਮੈਟਾਂ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ, ਜਿਸ ਵਿੱਚ ‘ਕਨਕਸ਼ਨ’ (ਸਿਰ ’ਤੇ ਸੱਟ) ਤੋਂ ਪੀੜਤ ਖਿਡਾਰੀਆਂ ਲਈ ਘੱਟੋ-ਘੱਟ ਸੱਤ ਦਿਨਾਂ ਦਾ ‘ਸਟੈਂਡ-ਡਾਊਨ’ ਪੀਰੀਅਡ, ਸੀਮਤ ਓਵਰਾਂ ਦੇ ਕ੍ਰਿਕਟ ਵਿੱਚ ਵਾਈਡ ਗੇਂਦ ਦੇ ਨਵੇਂ ਨਿਯਮ ਦਾ ਟਰਾਇਲ ਅਤੇ ਬਾਊਂਡਰੀ ’ਤੇ ਕੈਚ ਸਬੰਧੀ ਬਦਲਾਅ ਸ਼ਾਮਲ ਹਨ। ਆਈਸੀਸੀ ਨੇ ਕਿਹਾ ਕਿ ਟੈਸਟਾਂ ਲਈ ਨਵੇਂ ਨਿਯਮ 2025-2027 ਡਬਲਿਊਟੀਸੀ ਚੱਕਰ ਤੋਂ ਲਾਗੂ ਹੋਣਗੇ। ਪ੍ਰੋਟੋਕੋਲ ’ਚ ਦੋ ਬਦਲਾਅ ਕੀਤੇ ਗਏ ਹਨ। ਪਹਿਲਾ ਤਾਂ ਟੀਮਾਂ ਨੂੰ ਹੁਣ ਹਰ ਮੈਚ ਲਈ ਇੱਕ ‘ਕਨਕਸ਼ਨ ਸਬਸਟੀਚਿਊਟ’ ਵਜੋਂ ਖਿਡਾਰੀ ਨਾਮਜ਼ਦ ਕਰਨਾ ਪਵੇਗਾ ਅਤੇ ਦੂਜਾ ‘ਕਨਕਸ਼ਨ’ ਹੋਣ ਦੀ ਸਥਿਤੀ ਵਿੱਚ ਖਿਡਾਰੀ ਨੂੰ ਘੱਟੋ-ਘੱਟ ਸੱਤ ਦਿਨਾਂ ਲਈ ਖੇਡ ਤੋਂ ਬਾਹਰ (ਸਟੈਂਡ ਡਾਊਨ) ਰਹਿਣਾ ਪਵੇਗਾ। ਇਸ ਵਿੱਚ ਇੱਕ ਰੋਜ਼ਾ ਅਤੇ ਟੀ-20 ਕੌਮਾਂਤਰੀ ਮੈਚਾਂ ਲਈ ਨਵਾਂ ‘ਵਾਈਡ-ਬਾਲ’ ਨਿਯਮ ਵੀ ਸ਼ਾਮਲ ਹੈ, ਜੋ ਗੇਂਦਬਾਜ਼ ਦੀ ਮਦਦ ਲਈ ਪੇਸ਼ ਕੀਤਾ ਜਾ ਰਿਹਾ ਹੈ। -ਪੀਟੀਆਈ
Advertisement
Advertisement
×