CRICKET: ਕੇਸ਼ਵ ਮਹਾਰਾਜ 200 ਟੈਸਟ ਵਿਕਟਾਂ ਲੈਣ ਵਾਲਾ ਦੱਖਣੀ ਅਫਰੀਕਾ ਦਾ ਪਹਿਲਾ ਸਪਿੰਨਰ ਬਣਿਆ
Keshav Maharaj becomes first South African spinner to clinch historic Test
Advertisement
ਬੁਲਵਾਯੋ (ਜ਼ਿੰਬਾਬਵੇ), 29 ਜੂਨ
ਫਿਰਕੀ ਗੇਂਦਬਾਜ਼ ਕੇਸ਼ਵ ਮਹਾਰਾਜ Keshav Maharaj ਦੱਖਣੀ ਅਫਰੀਕਾ ਵੱਲੋਂ ਟੈਸਟ ਮੈਚਾਂ ਵਿੱਚ 200 ਵਿਕਟਾਂ ਲੈਣ ਵਾਲਾ ਪਹਿਲਾ ਸਪਿੰਨ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਇਹ ਇਹ ਉਪਲਬਧੀ ਦੱਖਣੀ ਅਫਰੀਕਾ ਦੇ ਜ਼ਿੰਬਾਬਵੇ ਖ਼ਿਲਾਫ਼ ਪਹਿਲੇ ਟੈਸਟ ਦੇ ਦੂਜੇ ਦਿਨ ਵਿਰੋਧੀ ਟੀਮ ਦੇ ਕਪਤਾਨ ਕਰੇਗ ਐਰਵਾਈਨ ਨੂੰ ਆਊਟ ਕਰਕੇ ਹਾਸਲ ਕੀਤੀ। ਮਹਾਰਾਜ ਨੂੰ ਇਸ ਲੜੀ ’ਚ ਕਪਤਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਂਜ ਕੇਸ਼ਵ ਮਹਾਰਾਜ ਦੱਖਣੀ ਅਫਰੀਕਾ ਵੱਲੋਂ 200 ਟੈਸਟ ਵਿਕਟਾਂ ਲੈਣ ਵਾਲਾ ਕੁੱਲ ਨੌਵਾਂ ਗੇਂਦਬਾਜ਼ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਵੱਲੋਂ ਇਹ ਮਾਅਰਕਾ ਡੇਲ ਸਟੇਨ (439 ਵਿਕਟਾਂ), ਸ਼ੌਨ ਪੋਲਕ (421), ਮਖਾਯਾ ਐਨਟੀਨੀ (390), ਕਾਗਿਸੋ ਰਬਾਡਾ (336), ਐਲਨ ਡੋਨਾਲਡ (330), ਮੋਰਨੇ ਮੋਰਕਲ (309), ਜੈਕ ਕੈਲਿਸ (291) ਅਤੇ ਵਰਨੌਨ ਫਿਲੈਂਡਰ (224) ਮਾਰ ਚੁੱਕੇ ਹਨ। -ਏਐੱਨਆਈ
Advertisement
Advertisement
×