ਲਾਸ ਏਂਜਲਸ ਓਲੰਪਿਕ-2028 ਵਿੱਚ 12 ਜੁਲਾਈ ਤੋਂ ਸ਼ੁਰੂ ਹੋਣਗੇ ਕ੍ਰਿਕਟ ਮੁਕਾਬਲੇ
ਲਾਸ ਏਂਜਲਸ ’ਚ 2028 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਕ੍ਰਿਕਟ ਦੀ 128 ਸਾਲਾਂ ਬਾਅਦ ਵਾਪਸੀ ਲਾਸ ਏਂਜਲਸ ਤੋਂ ਲਗਪਗ 50 ਕਿਲੋਮੀਟਰ ਦੂਰ ਪੋਮੇਨਾ ਸ਼ਹਿਰ ਦੇ ਫੇਅਰਗਰਾਊਂਡਸ ਸਟੇਡੀਅਮ ’ਚ 12 ਜੁਲਾਈ ਨੂੰ ਹੋਵੇਗੀ। ਤਗ਼ਮੇ ਲਈ ਮੈਚ 20 ਅਤੇ 29 ਜੁਲਾਈ...
Advertisement
ਲਾਸ ਏਂਜਲਸ ’ਚ 2028 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਕ੍ਰਿਕਟ ਦੀ 128 ਸਾਲਾਂ ਬਾਅਦ ਵਾਪਸੀ ਲਾਸ ਏਂਜਲਸ ਤੋਂ ਲਗਪਗ 50 ਕਿਲੋਮੀਟਰ ਦੂਰ ਪੋਮੇਨਾ ਸ਼ਹਿਰ ਦੇ ਫੇਅਰਗਰਾਊਂਡਸ ਸਟੇਡੀਅਮ ’ਚ 12 ਜੁਲਾਈ ਨੂੰ ਹੋਵੇਗੀ। ਤਗ਼ਮੇ ਲਈ ਮੈਚ 20 ਅਤੇ 29 ਜੁਲਾਈ 2028 ਨੂੰ ਖੇਡੇ ਜਾਣਗੇ। ਪੁਰਸ਼ ਤੇ ਮਹਿਲਾ ਵਰਗ ’ਚ ਕੁੱਲ ਛੇ-ਛੇ ਟੀਮਾਂ ਤੇ 180 ਖਿਡਾਰੀ ਓਲੰਪਿਕ ’ਚ ਕ੍ਰਿਕਟ ਦੇ ਛੇ ਸਭ ਛੋਟੇ ਫਾਰਮੈਟ ਟੀ-20 ਵਿੱਚ ਹਿੱਸਾ ਲੈਣਗੇ। ਟੂਰਨਾਮੈਂਟ ਦੇ ਪ੍ਰੋਗਰਾਮ ਮੁਤਾਬਕ ਜ਼ਿਆਦਾਤਰ ਦਿਨਾਂ ’ਚ ਦੋ-ਦੋ ਮੈਚ ਖੇਡੇ ਜਾਣਗੇ ਜਦਕਿ 14 ਤੋ 21 ਜੁਲਾਈ ਨੂੰ ਕੋਈ ਮੈਚ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿਰਫ਼ ਇੱਕ ਵਾਰ ਸੰਨ 1900 ਵਿੱਚ ਪੈਰਿਸ ਓਲਪਿਕਸ ’ਚ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਉਦੋਂ ਸਿਰਫ ਦੋ ਟੀਮਾਂ ਗਰੇਟ ਬ੍ਰਿਟੇਨ ਤੇ ਫਰਾਂਸ ਨੇ ਹਿੱਸਾ ਲਿਆ ਸੀ।
Advertisement
Advertisement
×