ਕ੍ਰਿਕਟ: ਗਰਮੀ ਕਾਰਨ ਅੱਧਾ ਘੰਟਾ ਦੇਰ ਨਾਲ ਸ਼ੁਰੂ ਹੋਣਗੇ ਏਸ਼ੀਆ ਕੱਪ ਮੈਚ
ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਨੇ ਅੱਜ ਨੂੰ ਐਲਾਨ ਕੀਤਾ ਕਿ ਸੰਯੁਕਤ ਅਰਬ ਅਮੀਰਾਤ ਵਿੱਚ ਗਰਮੀ ਕਾਰਨ ਆਉਣ ਵਾਲੇ ਏਸ਼ੀਆ ਕੱਪ ਦੇ 19 ’ਚੋਂ 18 ਮੈਚਾਂ ਦਾ ਸਮਾਂ ਅਸਲ ਸ਼ਡਿਊਲ ਤੋਂ ਅੱਧਾ ਘੰਟਾ ਪਿੱਛੇ ਕਰ ਦਿੱਤਾ ਗਿਆ ਹੈ। ਸੋਧੇ ਹੋਏ ਸਮੇਂ...
Advertisement
ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਨੇ ਅੱਜ ਨੂੰ ਐਲਾਨ ਕੀਤਾ ਕਿ ਸੰਯੁਕਤ ਅਰਬ ਅਮੀਰਾਤ ਵਿੱਚ ਗਰਮੀ ਕਾਰਨ ਆਉਣ ਵਾਲੇ ਏਸ਼ੀਆ ਕੱਪ ਦੇ 19 ’ਚੋਂ 18 ਮੈਚਾਂ ਦਾ ਸਮਾਂ ਅਸਲ ਸ਼ਡਿਊਲ ਤੋਂ ਅੱਧਾ ਘੰਟਾ ਪਿੱਛੇ ਕਰ ਦਿੱਤਾ ਗਿਆ ਹੈ। ਸੋਧੇ ਹੋਏ ਸਮੇਂ ਅਨੁਸਾਰ ਮੈਚ ਹੁਣ ਸਥਾਨਕ ਸਮੇਂ ਅਨੁਸਾਰ ਸ਼ਾਮ 6.30 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ) ਸ਼ੁਰੂ ਹੋਣਗੇ। ਇਸ ਵਾਰ ਟੀ-20 ਫਾਰਮੈਟ ਵਿੱਚ ਹੋਣ ਵਾਲਾ ਇਹ ਟੂਰਨਾਮੈਂਟ 9 ਤੋਂ 28 ਸਤੰਬਰ ਤੱਕ ਦੁਬਈ ਅਤੇ ਅਬੂ ਧਾਬੀ ਵਿੱਚ ਖੇਡਿਆ ਜਾਵੇਗਾ। ਈਸੀਬੀ ਨੇ ਆਪਣੀ ਵੈੱਬਸਾਈਟ ’ਤੇ ਕਿਹਾ, ‘ਏਸ਼ੀਆ ਕੱਪ 2025 ਦੇ 19 ’ਚੋਂ 18 ਮੈਚਾਂ ਦਾ ਸ਼ੁਰੂਆਤੀ ਸਮਾਂ ਅਪਡੇਟ ਕਰ ਦਿੱਤਾ ਗਿਆ ਹੈ। ਇਹ ਮੈਚ ਹੁਣ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ ਸ਼ੁਰੂ ਹੋਣਗੇ।’ ਬਿਆਨ ਅਨੁਸਾਰ, ‘15 ਸਤੰਬਰ ਨੂੰ ਯੂਏਈ ਅਤੇ ਓਮਾਨ ਵਿਚਾਲੇ ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਸ਼ੁਰੂ ਹੋਵੇਗਾ। ਇਹ ਟੂਰਨਾਮੈਂਟ ਵਿੱਚ ਦਿਨ ਵੇਲੇ ਖੇਡਿਆ ਜਾਣ ਵਾਲਾ ਇੱਕੋ ਇੱਕ ਮੈਚ ਹੋਵੇਗਾ।’
Advertisement
Advertisement
×