ਕ੍ਰਿਕਟ ਏਸ਼ੀਆ ਕੱਪ: ਬੰਗਲਾਦੇਸ਼ ਨੇ ਹਾਂਗਕਾਂਗ ਨੂੰ 143 ਦੌੜਾਂ ’ਤੇ ਰੋਕਿਆ
ਨਜ਼ਾਕਤ ਖ਼ਾਨ ਨੇ 42 ਦੌੜਾਂ ਦੀ ਪਾਰੀ ਖੇਡੀ; ਸਾਕਿਬ, ਤਸਕੀਨ ਤੇ ਹੁਸੈਨ ਨੇ ਦੋ-ਦੋ ਵਿਕਟਾਂ ਲਈਆਂ
Advertisement
ਬੰਗਲਾਦੇਸ਼ ਨੇ ਅੱਜ ਇੱਥੇ ਟੀ-20 ਕ੍ਰਿਕਟ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਹਾਂਗਕਾਂਗ ਨੂੰ 143/7 ਦੇ ਸਕੋਰ ’ਤੇ ਹੀ ਰੋਕ ਦਿੱਤਾ। ਬੱਲੇਬਾਜ਼ੀ ਲਈ ਸੱਦਾ ਮਿਲਣ ਮਗਰੋਂ ਹਾਂਗਕਾਂਗ ਟੀਮ ਤੇਜ਼ੀ ਨਾਲ ਦੌੜਾਂ ਨਾ ਬਣਾਉਣ ’ਚ ਨਾਕਾਮ ਰਹੀ। ਟੀਮ ਵੱਲੋਂ ਨਜ਼ਾਕਤ ਖ਼ਾਨ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ ਜਦਕਿ ਕੁੱਲ ਸਕੋਰ ’ਚ ਸਲਾਮੀ ਬੱਲੇਬਾਜ਼ ਜ਼ੀਸ਼ਾਨ ਅਲੀ ਨੇ 30 ਦੌੜਾਂ ਦਾ ਯੋਗਦਾਨ ਪਾਇਆ।
ਬੰਗਲਦੇਸ਼ ਵੱਲੋਂ ਤਨਜ਼ੀਮ ਹਸਨ ਸਾਕਿਬ, ਤਸਕੀਨ ਅਹਿਮਦ ਅਤੇ ਰਾਸ਼ਿਦ ਹੁਸੈਨ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂਬੰਗਲਾਦੇਸ਼ ਨੇ ਗਰੁੱਪ ਮੈਚ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਦਿਆਂ ਵਿਰੋਧੀ ਟੀਮ ਹਾਂਗਕਾਂਗ ਨੂੰ ਬੱਲੇਬਾਜ਼ੀ ਦਾ ਸੱਦਾ ਸੀ।
ਹਾਂਗਕਾਂਗ ਨੂੰ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਅਫ਼ਗਾਨਿਸਤਾਨ ਤੋਂ 94 ਦੌੜਾਂ ਨਾਲ ਹਾਰ ਮਿਲੀ ਸੀ।
ਟੂਰਨਾਮੈਂਟ ’ਚ ਬੰਗਲਾਦੇਸ਼ ਦਾਇਹ ਪਹਿਲਾ ਮੈਚ ਹੈ।
ਹਾਂਗਕਾਂਗ ਟੀਮ ਦੀ ਕਮਾਨ ਵਿਕਟ ਕੀਪਰ ਬੱਲੇਬਾਜ਼ ਜ਼ੀਸ਼ਾਨ ਅਲੀ ਦੇ ਹੱਥ ਹੈ ਜਦਕਿ ਬੰਗਲਦੇਸ਼ ਦੀ ਕਪਤਾਨੀ ਵਿਕਟ ਕੀਪਰ ਬੱਲੇਬਾਜ਼ ਲਿਟਨ ਦਾ ਕਰ ਰਿਹਾ ਹੈ।
Advertisement
Advertisement
×