ਏਸ਼ੀਆ ਕੱਪ ਫਾਈਨਲ ਤੋਂ ਪਹਿਲਾਂ ਵਿਵਾਦ: ਪੀਸੀਬੀ ਵੱਲੋਂ ਅਰਸ਼ਦੀਪ ਸਿੰਘ ਖ਼ਿਲਾਫ਼ ਸ਼ਿਕਾਇਤ
ਇਤਰਾਜ਼ਯੋਗ ਇਸ਼ਾਰੇ ਕਰਨ ਦੇ ਦੋਸ਼; ਆੲੀਸੀਸੀ ਨੂੰ ਕਾਰਵਾੲੀ ਕਰਨ ਲੲੀ ਕਿਹਾ
Asia Cup: Controversy erupts before final, PCB files complaint against India pacer Arshdeep Singh ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ਿਲਾਫ਼ 21 ਸਤੰਬਰ ਨੂੰ ਦੁਬਈ ਵਿੱਚ ਚੱਲ ਰਹੇ ਏਸ਼ੀਆ ਕੱਪ ਦੌਰਾਨ ਇਤਰਾਜ਼ਯੋਗ ਇਸ਼ਾਰੇ ਕਰਨ ਦੇ ਦੋਸ਼ ਹੇਠ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪੀਸੀਬੀ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੇ ਫਾਈਨਲ ਤੋਂ ਪਹਿਲਾਂ ਮੰਗ ਕੀਤੀ ਹੈ ਕਿ ਸੁਪਰ ਫੋਰ ਮੁਕਾਬਲੇ ਵਿੱਚ ਭਾਰਤ ਦੀ ਪਾਕਿਸਤਾਨ ’ਤੇ ਛੇ ਵਿਕਟਾਂ ਦੀ ਜਿੱਤ ਤੋਂ ਬਾਅਦ ਆਈਸੀਸੀ ਅਰਸ਼ਦੀਪ ਵਿਰੁੱਧ ਉਸ ਦੇ ਵਿਹਾਰ ਲਈ ਕਾਰਵਾਈ ਕਰੇ। ਪਾਕਿਸਤਾਨ ਦੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਦਰਸ਼ਕਾਂ ਵੱਲ ਗਲਤ ਇਸ਼ਾਰੇ ਕਰਕੇ ਆਈਸੀਸੀ ਦੇ ਆਚਾਰ ਸੰਹਿਤਾ ਦੀ ਉਲੰਘਣਾ ਕੀਤੀ ਹੈ।
ਪੀਸੀਬੀ ਨੇ ਜ਼ੋਰ ਦੇ ਕੇ ਕਿਹਾ ਕਿ ਅਰਸ਼ਦੀਪ ਦੀਆਂ ਕਾਰਵਾਈਆਂ ਨੇ ਕ੍ਰਿਕਟ ਦੀ ਦਿੱਖ ਖਰਾਬ ਹੋਈ ਹੈ। ਅਰਸ਼ਦੀਪ ਵਿਰੁੱਧ ਪਟੀਸ਼ਨ ਤੋਂ ਪਹਿਲਾਂ ਪੀਸੀਬੀ ਨੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਵਿਰੁੱਧ ਆਈਸੀਸੀ ਕੋਲ ਦੋ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਸਨ।