ਸਿੰਡਰੇਲਾ-ਦਿਵਿਆਂਸ਼ੀ ਦੀ ਜੋੜੀ ਨੂੰ ਅੱਵਲ ਦਰਜਾ
ਭਾਰਤੀ ਟੇਬਲ ਟੈਨਿਸ ਖਿਡਾਰਨਾਂ ਸਿੰਡਰੇਲਾ ਦਾਸ ਅਤੇ ਦਿਵਿਆਂਸ਼ੀ ਭੌਮਿਕ ਦੀ ਜੋੜੀ ਨੇ ਇਤਿਹਾਸਕ ਮਾਅਰਕਾ ਮਾਰਦਿਆਂ ਅੱਜ ਜਾਰੀ ਆਈ ਟੀ ਟੀ ਐੱਫ ਅੰਡਰ-19 ਗਰਲਜ਼ ਡਬਲਜ਼ ਵਿਸ਼ਵ ਦਰਜਾਬੰਦੀ ’ਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਸਿੰਡਰੇਲਾ ਤੇ ਦਿਵਆਂਸ਼ੀ ਦੀ ਭਾਰਤੀ ਜੋੜੀ 3910 ਅੰਕਾਂ...
ਭਾਰਤੀ ਟੇਬਲ ਟੈਨਿਸ ਖਿਡਾਰਨਾਂ ਸਿੰਡਰੇਲਾ ਦਾਸ ਅਤੇ ਦਿਵਿਆਂਸ਼ੀ ਭੌਮਿਕ ਦੀ ਜੋੜੀ ਨੇ ਇਤਿਹਾਸਕ ਮਾਅਰਕਾ ਮਾਰਦਿਆਂ ਅੱਜ ਜਾਰੀ ਆਈ ਟੀ ਟੀ ਐੱਫ ਅੰਡਰ-19 ਗਰਲਜ਼ ਡਬਲਜ਼ ਵਿਸ਼ਵ ਦਰਜਾਬੰਦੀ ’ਚ ਸਿਖਰਲਾ ਸਥਾਨ ਹਾਸਲ ਕੀਤਾ ਹੈ।
ਸਿੰਡਰੇਲਾ ਤੇ ਦਿਵਆਂਸ਼ੀ ਦੀ ਭਾਰਤੀ ਜੋੜੀ 3910 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ, ਜਿਸ ਮਗਰੋਂ ਚੀਨੀ ਤਾਈਪੈ ਦੇ ਵੂ ਜੀਆ-ਐੱਨ ਅਤੇ ਵੂ ਯਿੰਗ-ਸੂਯਾਨ (3195 ਅੰਕ) ਅਤੇ ਫਰਾਂਸ ਦੀ ਲੀਨਾ ਹੋਕਾਰਟ ਅਤੇ ਨੀਨਾ ਗੂਓ ਝੇਂਗ (3170 ਅੰਕ) ਦੀ ਜੋੜੀ ਦਾ ਨੰਬਰ ਹੈ। ਸਿੰਡਰੇਲਾ ਤੇ ਦਿਵਿਆਂਸ਼ੀ ਨੇ ਘਰੇਲੂ ਤੇ ਕੌਮਾਂਤਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਸਕਦਾ ਸਿਖਰਲਾ ਸਥਾਨ ਹਾਸਲ ਕੀਤਾ ਹੈ।
ਭਾਰਤੀ ਟੇਬਲ ਟੈਨਿਸ ਲਈ ਪਹਿਲੀ ਵਾਰ ਛੇ ਭਾਰਤੀ ਲੜਕੀਆਂ ਨੇ ਵਿਸ਼ਵ ਡਬਲਜ਼ ਰੈਂਕਿੰਗ ਦੇ ਟੌਪ-100 ਵਿੱਚ ਜਗ੍ਹਾ ਬਣਾਈ ਹੈ। ਦਰਜਾਬੰਦੀ ’ਚ ਤਨੀਸ਼ਾ ਕੋਟੈਚਾ-ਸਯਾਲੀ ਵਾਨੀ ਦੀ ਜੋੜੀ 13ਵੇਂ, ਸੁਹਾਨਾ ਸੈਣੀ-ਸ਼੍ਰੀਆ ਆਨੰਦ 22ਵੇਂ, ਸੁਹਾਨਾ ਸੈਣੀ-ਤਨੀਸ਼ਾ ਕੋਟੈਚਾ 31ਵੇਂ, ਐਲ ਲਿਸ ਗਾਨ-ਸਤੁਤੀ ਕਸ਼ਯਪ 34ਵੇਂ, ਖੀਥ ਕਰੂਜ਼-ਵੈਸ਼ਨਵੀ ਜੈਸਵਾਲ ਦੀ ਜੋੜੀ 36ਵੇਂ ਸਥਾਨ ’ਤੇ ਹੈ।