DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

China youth meet: ਭਾਰਤੀ ਮੁੱਕੇਬਾਜ਼ਾਂ ਨੇ 26 ਤਗ਼ਮੇ ਪੱਕੇ ਕੀਤੇ

ਭਾਰਤੀ ਮੁੱਕੇਬਾਜ਼ਾਂ ਨੇ ਚੀਨ ਵਿੱਚ ਕਰਵਾਏ ਗਏ ‘Belt and Road’ ਇੰਟਰਨੈਸ਼ਨਲ ਯੂਥ ਬਾਕਸਿੰਗ ਗਾਲਾ ਅੰਡਰ-17, ਅੰਡਰ-19 ਅਤੇ ਅੰਡਰ-23 ਕੌਮਾਂਤਰੀ ਟਰੇਨਿੰਗ ਕੈਂਪ ਅਤੇ ਟੂਰਨਾਮੈਂਟ ਵਿੱਚ 26 ਤਗ਼ਮੇ ਪੱਕੇ ਕੀਤੇ। ਭਾਰਤ ਨੇ ਅੰਡਰ-17 ਉਮਰ ਵਰਗ ਵਿੱਚ 20 ਲੜਕਿਆਂ ਅਤੇ 20 ਲੜਕੀਆਂ ਸਣੇ...
  • fb
  • twitter
  • whatsapp
  • whatsapp
Advertisement
ਭਾਰਤੀ ਮੁੱਕੇਬਾਜ਼ਾਂ ਨੇ ਚੀਨ ਵਿੱਚ ਕਰਵਾਏ ਗਏ ‘Belt and Road’ ਇੰਟਰਨੈਸ਼ਨਲ ਯੂਥ ਬਾਕਸਿੰਗ ਗਾਲਾ ਅੰਡਰ-17, ਅੰਡਰ-19 ਅਤੇ ਅੰਡਰ-23 ਕੌਮਾਂਤਰੀ ਟਰੇਨਿੰਗ ਕੈਂਪ ਅਤੇ ਟੂਰਨਾਮੈਂਟ ਵਿੱਚ 26 ਤਗ਼ਮੇ ਪੱਕੇ ਕੀਤੇ।

ਭਾਰਤ ਨੇ ਅੰਡਰ-17 ਉਮਰ ਵਰਗ ਵਿੱਚ 20 ਲੜਕਿਆਂ ਅਤੇ 20 ਲੜਕੀਆਂ ਸਣੇ 58 ਮੈਂਬਰਾਂ ਦਾ ਦਲ ਭੇਜਿਆ ਸੀ। ਸੈਮੀਫਲ ਵਿੱਚ ਪਹੁੰਚਣ ਵਾਲੇ ਮੁੱਕੇਬਾਜ਼ਾਂ ਵਿੱਚ ਧਰੁਵ ਖਰਬ (46 ਕਿਲੋ), ਉਦੈ ਸਿੰਘ (46 ਕਿਲੋ), ਫਲਕ (48 ਕਿਲੋ), ਪਿਯਾਂਸ਼ੂ (50 ਕਿਲੋ), ਆਦਿੱਤਿਆ (52 ਕਿਲੋ), ਊਧਮ ਸਿੰ ਰਾਘਵ (54 ਕਿਲੋ), ਆਸ਼ੀਸ਼ (54 ਕਿਲੋ), ਦੇਵੇਂਦਰ ਚੌਧਰੀ (75 ਕਿਲੋ), ਜੈਦੀਪ ਸਿੰਘ ਹੰਜਾਰਾ (80 ਕਿਲੋ) ਅਤੇ ਲੋਵੇਨ ਗੁਲੀਆ (80 ਕਿਲੋ ਤੋਂ ਵੱਧ) ਸ਼ਾਮਲ ਹਨ, ਜਿਨ੍ਹਾਂ ਚੀਨ,ਕੋਰੀਆ, ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਦੇ ਸਖ਼ਤ ਵਿਰੋਧੀਆਂ ਨੂੰ ਹਰਾ ਕੇ ਘੱਟੋ-ਘੱਟ ਇੱਕ ਤਗ਼ਮਾ ਪੱਕਾ ਕੀਤਾ।

Advertisement

ਭਾਰਤੀ ਜੂਨੀਅਰ ਲੜਕੀਆਂ ਨੇ ਵੀ ਸ਼ਾਨਦਾਰ ਜਿੱਤ ਨਾਲ ਰਿੰਗ ਵਿੱਚ ਆਪਣਾ ਦਬਦਬਾ ਬਣਾਇਆ। ਖੁਸ਼ੀ (46 ਕਿਲੋ), ਭਕਤੀ (50 ਕਿਲੋ), ਰਾਧਾਮਣੀ (60 ਕਿਲੋ), ਹਰਸ਼ਿਕਾ (60 ਕਿਲੋ), ਦੀਆ (66 ਕਿਲੋ), ਪ੍ਰੀਆ (66 ਕਿਲੋ), ਲਕਸ਼ਮੀ (46 ਕਿਲੋ), ਚਾਹਤ (60 ਕਿਲੋ), ਹਿਮਾਂਸ਼ੀ (66 ਕਿਲੋ), ਹਰਨੂਰ (66 ਕਿਲੋ) ਅਤੇ ਪ੍ਰਾਚੀ ਖੱਤਰੀ (80 ਕਿਲੋ ਤੋਂ ਵੱਧ) ਸਾਰਿਆਂ ਨੇ ਚੀਨ ਅਤੇ ਕੋਰੀਆ ਦੇ ਵਿਰੋਧੀਆਂ ਖ਼ਿਲਾਫ਼ ਜਿੱਤ ਹਾਸਲ ਕਰਕੇ ਤਗ਼ਮੇ ਯਕੀਨੀ ਬਣਾਏ।

Advertisement
×