ਚਾਈਨਾ ਓਪਨ: ਕੋਕੋ ਗਾਫ ਸੈਮੀਫਾਈਨਲ ’ਚ ਪਹੁੰਚੀ
ਮੌਜੂਦਾ ਚੈਂਪੀਅਨ ਕੋਕੋ ਗਾਫ ਨੇ ਅੱਜ ਇੱਥੇ ਈਵਾ ਲਿਸ ਨੂੰ 6-3, 6-4 ਨਾਲ ਹਰਾ ਕੇ ਲਗਾਤਾਰ ਤੀਜੇ ਸਾਲ ਚਾਈਨਾ ਓਪਨ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ। ਅਮਰੀਕਾ ਦੀ ਦੂਜਾ ਦਰਜਾ ਪ੍ਰਾਪਤ ਖਿਡਾਰਨ ਗਾਫ ਨੂੰ ਪੇਈਚਿੰਗ ’ਚ ਮੁਕਾਬਲੇ ਦੌਰਾਨ ਸਰਵਿਸ ’ਤੇ...
Tennis - China Open - The Beijing Olympic Green Tennis Center, Beijing, China - October 2, 2025 Coco Gauff of the U.S. celebrates winning her quarter final match against Germany's Eva Lys REUTERS/Maxim Shemetov
Advertisement
ਮੌਜੂਦਾ ਚੈਂਪੀਅਨ ਕੋਕੋ ਗਾਫ ਨੇ ਅੱਜ ਇੱਥੇ ਈਵਾ ਲਿਸ ਨੂੰ 6-3, 6-4 ਨਾਲ ਹਰਾ ਕੇ ਲਗਾਤਾਰ ਤੀਜੇ ਸਾਲ ਚਾਈਨਾ ਓਪਨ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ। ਅਮਰੀਕਾ ਦੀ ਦੂਜਾ ਦਰਜਾ ਪ੍ਰਾਪਤ ਖਿਡਾਰਨ ਗਾਫ ਨੂੰ ਪੇਈਚਿੰਗ ’ਚ ਮੁਕਾਬਲੇ ਦੌਰਾਨ ਸਰਵਿਸ ’ਤੇ ਪ੍ਰੇਸ਼ਾਨੀ ਹੋਈ ਤੇ ਉਸ ਨੇ ਬਰੇਕ ਪੁਆਇੰਟ ਦੇ ਸੱਤ ਮੌਕੇ ਗੁਆਏ। ਹਾਲਾਂਕਿ ਕਰੀਅਰ ਦਾ ਪਹਿਲਾ ਡਬਲਿਊ ਟੀ ਏ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ’ਚ ਜੁਟੀ ਜਰਮਨੀ ਦੀ ਖਿਡਾਰਨ ਲਿਸ ਉਸ ਵਿੱਚੋਂ ਸਿਰਫ ਤਿੰਨ ਦਾ ਹੀ ਫਾਇਦਾ ਚੁੱਕ ਸਕੀ। ਲਿਸ ਨੂੰ ਫਰੈਂਚ ਓਪਨ ਚੈਂਪੀਅਨ ਕੋਕੋ ਗਾਫ ਖ਼ਿਲਾਫ਼ ਪੰਜ ਵਾਰ ਆਪਣੀ ਸਰਵਿਸ ਗੁਆਉਣੀ ਮਹਿੰਗੀ ਪਈ। ਗਾਫ ਦਾ ਸੈਮੀਫਾਈਨਲ ’ਚ ਮੁਕਾਬਲਾ ਅਮਾਂਡਾ ਅਨਿਸੀਮੋਵਾ ਜਾਂ ਜੈਸਮੀਨ ਪਾਓਲਿਨੀ ਨਾਲ ਹੋਵੇਗਾ। -ਏਪੀ
Advertisement
Advertisement
×