ਚਾਈਨਾ ਓਪਨ: ਅਮਾਂਡਾ ਨੇ ਕੋਕੋ ਗੌਫ ਨੂੰ ਹਰਾਇਆ
ਅਮਰੀਕੀ ਖਿਡਾਰਨ ਕੋਕੋ ਗੌਫ ਦਾ ਚਾਈਨਾ ਓਪਨ ਖਿਤਾਬ ਬਚਾਉਣ ਦੀ ਉਮੀਦ ਅੱਜ ਸੈਮੀਫਾਈਨਲ ’ਚ ਮਿਲੀ ਹਾਰ ਨਾਲ ਟੁੱਟ ਗਈ। ਗੌਫ ਨੂੰ ਉਸ ਦੀ ਹੀ ਹਮਵਤਨ ਅਤੇ ਤੀਜਾ ਦਰਜਾ ਪ੍ਰਾਪਤ ਖਿਡਾਰਨ ਅਮਾਂਡਾ ਐਨਿਸਿਮੋਵਾ ਨੇ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ।...
Advertisement
ਅਮਰੀਕੀ ਖਿਡਾਰਨ ਕੋਕੋ ਗੌਫ ਦਾ ਚਾਈਨਾ ਓਪਨ ਖਿਤਾਬ ਬਚਾਉਣ ਦੀ ਉਮੀਦ ਅੱਜ ਸੈਮੀਫਾਈਨਲ ’ਚ ਮਿਲੀ ਹਾਰ ਨਾਲ ਟੁੱਟ ਗਈ। ਗੌਫ ਨੂੰ ਉਸ ਦੀ ਹੀ ਹਮਵਤਨ ਅਤੇ ਤੀਜਾ ਦਰਜਾ ਪ੍ਰਾਪਤ ਖਿਡਾਰਨ ਅਮਾਂਡਾ ਐਨਿਸਿਮੋਵਾ ਨੇ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਇਸ ਸਾਲ ਯੂ ਐੱਸ ਓਪਨ ਅਤੇ ਵਿੰਬਲਡਨ ਦੀ ਉਪ-ਜੇਤੂ ਰਹੀ ਅਮਾਂਡਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੌਫ ਨੂੰ ਇੱਕਪਾਸੜ ਮੁਕਾਬਲੇ ਵਿੱਚ ਸਿਰਫ਼ 58 ਮਿੰਟਾਂ ਵਿੱਚ 6-1, 6-2 ਦੇ ਆਸਾਨ ਸੈੱਟਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ। ਹੁਣ ਫਾਈਨਲ ਵਿੱਚ ਅਮਾਂਡਾ ਦਾ ਸਾਹਮਣਾ ਪੰਜਵਾਂ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਅਤੇ ਲਿੰਡਾ ਨੋਸਕੋਵਾ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਖਿਡਾਰਨ ਨਾਲ ਹੋਵੇਗਾ।
Advertisement
Advertisement
×