ਸ਼ਤਰੰਜ: ਵੈਸ਼ਾਲੀ ਨੇ ਜ਼ੋਂਗਈ ਨੂੰ ਹਰਾਇਆ
ਆਈਲ ਆਫ ਮੈਨ (ਯੂਕੇ), 5 ਨਵੰਬਰ ਗਰੈਂਡ ਮਾਸਟਰ ਬਣਨ ਦੇ ਕਰੀਬ ਪੁੱਜੀ ਭਾਰਤ ਦੀ ਸ਼ਤਰੰਜ ਖਿਡਾਰਨ ਵੈਸ਼ਾਲੀ ਨੇ ਸਾਬਕਾ ਮਹਿਲਾ ਵਿਸ਼ਵ ਚੈਂਪੀਅਨ ਚੀਨ ਦੀ ਜ਼ੋਂਗਈ ਟੇਨ ਨੂੰ ਹਰਾ ਕੇ 10ਵੇਂ ਗੇੜ ਮਗਰੋਂ ਇੱਥੇ ਫਿਡੇ ਮਹਿਲਾ ਗ੍ਰਾਂ ਪ੍ਰੀ ਵਿੱਚ ਲੀਡ ਬਰਕਰਾਰ...
Advertisement 
ਆਈਲ ਆਫ ਮੈਨ (ਯੂਕੇ), 5 ਨਵੰਬਰ
ਗਰੈਂਡ ਮਾਸਟਰ ਬਣਨ ਦੇ ਕਰੀਬ ਪੁੱਜੀ ਭਾਰਤ ਦੀ ਸ਼ਤਰੰਜ ਖਿਡਾਰਨ ਵੈਸ਼ਾਲੀ ਨੇ ਸਾਬਕਾ ਮਹਿਲਾ ਵਿਸ਼ਵ ਚੈਂਪੀਅਨ ਚੀਨ ਦੀ ਜ਼ੋਂਗਈ ਟੇਨ ਨੂੰ ਹਰਾ ਕੇ 10ਵੇਂ ਗੇੜ ਮਗਰੋਂ ਇੱਥੇ ਫਿਡੇ ਮਹਿਲਾ ਗ੍ਰਾਂ ਪ੍ਰੀ ਵਿੱਚ ਲੀਡ ਬਰਕਰਾਰ ਰੱਖੀ। ਵੈਸ਼ਾਲੀ ਆਪਣੇ ਛੋਟੇ ਭਰਾ ਆਰ ਪ੍ਰਗਨਾਨੰਦਾ ਨਾਲ ਆਪੋ-ਆਪਣੇ ਵਰਗ ਦੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਵਾਲੀ ਭੈਣ-ਭਰਾ ਦੀ ਪਹਿਲੀ ਜੋੜੀ ਬਣੀ। ਇਹ ਦੋਵੇਂ ਅਗਲੇ ਸਾਲ ਕੈਨੇਡਾ ਵਿੱਚ ਚੁਣੌਤੀ ਪੇਸ਼ ਕਰਨਗੇ ਅਤੇ ਵਿਸ਼ਵ ਚੈਂਪੀਅਨਸ਼ਿਪ ਫਾਈਨਲ ’ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਨਗੇ। ਵੈਸ਼ਾਲੀ ਦੀ ‘ਲਾਈਵ ਰੇਟਿੰਗ’ ਵੀ 2498 ਤੱਕ ਪਹੁੰਚ ਗਈ ਹੈ ਅਤੇ ਉਹ ਗਰੈਂਡਮਾਸਟਰ ਬਣਨ ਤੋਂ ਸਿਰਫ਼ ਦੋ ਅੰਕ ਦੂਰ ਹੈ। ਜੇਕਰ ਉਹ ਅਜਿਹਾ ਕਰਨ ਵਿੱਚ ਸਫ਼ਲ ਰਹਿੰਦੀ ਹੈ ਤਾਂ ਇਹ ਉਪਲਬਧੀ ਹਾਸਲ ਕਰਨ ਵਾਲੀ ਦੁਨੀਆ ਵਿੱਚ ਭੈਣ-ਭਰਾ ਦੀ ਇਹ ਪਹਿਲੀ ਜੋੜੀ ਬਣੇਗੀ। ਵੈਸ਼ਾਲੀ ਅੱਠ ਅੰਕ ਨਾਲ ਸਿਖਰ ’ਤੇ ਹੈ, ਜਦਕਿ ਯੂਕਰੇਨ ਦੀ ਅੰਨਾ ਮੁਜਿਚੁਕ ਉਸ ਤੋਂ ਅੱਧਾ ਅੰਕ ਪਿੱਛੇ ਹੈ। -ਪੀਟੀਆਈ
Advertisement
Advertisement 
Advertisement 
× 

