ਸ਼ਤਰੰਜ: ਵੈਸ਼ਾਲੀ ਅਤੇ ਵਿਦਤਿ ਨੂੰ ਫਿਡੇ ਗਰੈਂਡ ਸਵਿਸ ਖ਼ਤਿਾਬ
ਆਈਲ ਆਫ ਮੈਨ (ਯੂੁਕੇ): ਆਰ ਵੈਸ਼ਾਲੀ ਅਤੇ ਵਿਦਤਿ ਗੁਜਰਾਤੀ ਨੇ ਭਾਰਤ ਨੂੰ ਦੋਹਰੀ ਸਫ਼ਲਤਾ ਦਿਵਾਉਣ ਲਈ ਫਿਡੇ ਗਰੈਂਡ ਸਵਿਸ ਸ਼ਤਰੰਜ ਟੂਰਨਾਮੈਂਟ ਵਿੱਚ ਕ੍ਰਮਵਾਰ ਮਹਿਲਾ ਅਤੇ ਓਪਨ ਵਰਗ ਦੇ ਖ਼ਤਿਾਬ ਜਿੱਤੇ ਅਤੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। ਵੈਸ਼ਾਲੀ ਗਰੈਂਡ ਸਵਿਸ ਟੂਰਨਾਮੈਂਟ...
ਆਈਲ ਆਫ ਮੈਨ (ਯੂੁਕੇ): ਆਰ ਵੈਸ਼ਾਲੀ ਅਤੇ ਵਿਦਤਿ ਗੁਜਰਾਤੀ ਨੇ ਭਾਰਤ ਨੂੰ ਦੋਹਰੀ ਸਫ਼ਲਤਾ ਦਿਵਾਉਣ ਲਈ ਫਿਡੇ ਗਰੈਂਡ ਸਵਿਸ ਸ਼ਤਰੰਜ ਟੂਰਨਾਮੈਂਟ ਵਿੱਚ ਕ੍ਰਮਵਾਰ ਮਹਿਲਾ ਅਤੇ ਓਪਨ ਵਰਗ ਦੇ ਖ਼ਤਿਾਬ ਜਿੱਤੇ ਅਤੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। ਵੈਸ਼ਾਲੀ ਗਰੈਂਡ ਸਵਿਸ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਹੈ। ਵੈਸ਼ਾਲੀ ਨੇ ਐਤਵਾਰ ਦੀ ਰਾਤ ਨੂੰ ਖੇਡੇ ਗਏ 11ਵੇਂ ਅਤੇ ਆਖ਼ਰੀ ਰਾਊਂਡ ਵਿੱਚ ਮੰਗੋਲੀਆ ਦੀ ਬਟਖੁਯਾਗ ਮੰਗੂਟੂਉਲ ਨਾਲ ਬਾਜ਼ੀ ਡਰਾਅ ਕਰਵਾਈ, ਜਦਕਿ ਵਿਦਤਿ ਨੇ ਸਰਬੀਆ ਦੀ ਅਲੈਗਜ਼ੈਂਦਰ ਪ੍ਰੇਡਕੇ ਨੂੰ ਹਰਾ ਕੇ ਮੁਕਾਬਲੇ ਵਿੱਚ ਆਪਣੀ ਸੱਤਵੀ ਜਿੱਤ ਦਰਜ ਕੀਤੀ ਤੇ ਓਪਨ ਵਰਗ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਵੈਸ਼ਾਲੀ ਤੇ ਵਿਦਤਿ ਦੋਵਾਂ ਨੇ ਬਰਾਬਰ 8.5 ਅੰਕ ਬਣਾਏ ਤੇ ਆਪਣੇ ਵਿਰੋਧੀ ਤੋਂ ਅੱਧੇ ਅੰਕ ਦੇ ਫਰਕ ਨਾਲ ਖਤਿਾਬ ਜਿੱਤਿਆ। ਅਗਲੇ ਸਾਲ ਅਪਰੈਲ ਵਿੱਚ ਕੈਨੇਡਾ ’ਚ ਹੋਣ ਵਾਲੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਤੋਂ ਇਲਾਵਾ ਵੈਸ਼ਾਲੀ ਨੂੰ 25 ਹਜ਼ਾਰ, ਜਦਕਿ ਵਿਦਤਿ ਨੂੰ 80 ਹਜ਼ਾਰ ਅਮਰੀਕੀ ਡਾਲਰ ਮਿਲੇ। -ਪੀਟੀਆਈ

