ਸ਼ਤਰੰਜ: ਪ੍ਰਗਨਾਨੰਦਾ ਨੇ ਫ਼ਿਰੋਜ਼ਾ ਨੂੰ ਹਰਾਇਆ
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਗਰੈਂਡ ਸ਼ਤਰੰਜ ਟੂਰ ਦੇ ਸਿੰਕਫੀਲਡ ਕੱਪ ਦੇ ਸੱਤਵੇਂ ਗੇੜ ਵਿੱਚ ਫਰਾਂਸ ਦੇ ਅਲੀਰੇਜ਼ਾ ਫ਼ਿਰੋਜ਼ਾ ਨੂੰ ਹਰਾ ਕੇ ਸਾਂਝੀ ਲੀਡ ਹਾਸਲ ਕਰ ਲਈ ਹੈ। ਲਗਾਤਾਰ ਡਰਾਅ ਤੋਂ ਬਾਅਦ ਪ੍ਰਗਨਾਨੰਦਾ ਦੀ ਇਹ ਦੂਜੀ ਜਿੱਤ ਹੈ। ਉਹ ਅਮਰੀਕਾ...
Advertisement
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਗਰੈਂਡ ਸ਼ਤਰੰਜ ਟੂਰ ਦੇ ਸਿੰਕਫੀਲਡ ਕੱਪ ਦੇ ਸੱਤਵੇਂ ਗੇੜ ਵਿੱਚ ਫਰਾਂਸ ਦੇ ਅਲੀਰੇਜ਼ਾ ਫ਼ਿਰੋਜ਼ਾ ਨੂੰ ਹਰਾ ਕੇ ਸਾਂਝੀ ਲੀਡ ਹਾਸਲ ਕਰ ਲਈ ਹੈ। ਲਗਾਤਾਰ ਡਰਾਅ ਤੋਂ ਬਾਅਦ ਪ੍ਰਗਨਾਨੰਦਾ ਦੀ ਇਹ ਦੂਜੀ ਜਿੱਤ ਹੈ। ਉਹ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨਾਲ 4.5 ਅੰਕਾਂ ਨਾਲ ਸਾਂਝੇ ਤੌਰ ’ਤੇ ਸਿਖਰ ’ਤੇ ਹੈ, ਜਦਕਿ ਵਿਸ਼ਵ ਚੈਂਪੀਅਨ ਡੀ ਗੁਕੇਸ਼ ਅਮਰੀਕਾ ਦੇ ਵੇਸਲੀ ਸੋ ਹੱਥੋਂ ਹਾਰ ਗਿਆ। ਪਿਛਲੇ ਦੋ ਗੇੜਾਂ ਦੇ ਸਾਰੇ ਮੈਚ ਡਰਾਅ ਰਹਿਣ ਤੋਂ ਬਾਅਦ ਸੱਤਵੇਂ ਗੇੜ ਵਿੱਚ ਪੰਜ ’ਚੋਂ ਤਿੰਨ ਮੈਚਾਂ ਦੇ ਨਤੀਜੇ ਨਿਕਲੇ।
Advertisement
Advertisement
×