ਸ਼ਤਰੰਜ: ਐੱਮਜੀਡੀ1 ਨੇ ਵਿਸ਼ਵ ਰੈਪਿਡ ਟੀਮ ਚੈਂਪੀਅਨਸ਼ਿਪ ਜਿੱਤੀ
ਲੰਡਨ, 14 ਜੂਨ ਗਰੈਂਡਮਾਸਟਰ ਅਰਜੁਨ ਏਰੀਗੈਸੀ ਅਤੇ ਪ੍ਰਣਵ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਟੀਮ ਐੱਮਜੀਡੀ1 ਐੱਫਆਈਡੀਈ ਵਿਸ਼ਵ ਰੈਪਿਡ ਟੀਮ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਟੀਮ ਬਣ ਗਈ ਹੈ। ਛੇਵਾਂ ਦਰਜਾ ਪ੍ਰਾਪਤ ਟੀਮ ਐੱਮਜੇਡੀ1 ਦੀ ਟੀਮ ਨੇ ਤਿੰਨ ਦਿਨਾਂ ਵਿੱਚ...
Advertisement
ਲੰਡਨ, 14 ਜੂਨ
ਗਰੈਂਡਮਾਸਟਰ ਅਰਜੁਨ ਏਰੀਗੈਸੀ ਅਤੇ ਪ੍ਰਣਵ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਟੀਮ ਐੱਮਜੀਡੀ1 ਐੱਫਆਈਡੀਈ ਵਿਸ਼ਵ ਰੈਪਿਡ ਟੀਮ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਟੀਮ ਬਣ ਗਈ ਹੈ। ਛੇਵਾਂ ਦਰਜਾ ਪ੍ਰਾਪਤ ਟੀਮ ਐੱਮਜੇਡੀ1 ਦੀ ਟੀਮ ਨੇ ਤਿੰਨ ਦਿਨਾਂ ਵਿੱਚ 12 ਗੇੜਾਂ ’ਚ 10 ਜਿੱਤਾਂ ਦਰਜ ਕੀਤੀਆਂ ਅਤੇ ਸ਼ੁੱਕਰਵਾਰ ਨੂੰ ਟੀਮ ਹੈਕਸਾਮਾਈਂਡ ਨਾਲ ਕਰੀਬੀ ਮੁਕਾਬਲੇ ਤੋਂ ਬਾਅਦ ਚੈਂਪੀਅਨ ਬਣੀ। ਐੱਮਜੀਡੀ1 ਨੇ ਇਸ ਈਵੈਂਟ ਦੇ ਪਿਛਲੇ ਦੋ ਮੌਕਿਆਂ ’ਤੇ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤੇ ਸਨ। ਟੀਮ ਨੇ ਪਹਿਲੇ ਦਿਨ ਚੰਗੀ ਸ਼ੁਰੂਆਤ ਕੀਤੀ ਸੀ ਪਰ ਦੂਜੇ ਦਿਨ ਟੀਮ ਫ੍ਰੀਡਮ ਖ਼ਿਲਾਫ਼ ਡਰਾਅ ਅਤੇ ਟੀਮ ਹੈਕਸਾਮਾਈਂਡ ਹੱਥੋਂ ਹਾਰ ਦਾ ਮਤਲਬ ਉਸ ਨੂੰ ਖਿਤਾਬ ਦੀ ਦੌੜ ’ਚ ਬਣੇ ਰਹਿਣ ਲਈ ਤੀਜੇ ਦਿਨ ਸ਼ਾਨਦਾਰ ਪ੍ਰਦਰਸ਼ਨ ਦੀ ਲੋੜ ਸੀ। ਟੀਮ ਨੇ ਆਖਰੀ ਚਾਰ ਗੇੜਾਂ ਵਿੱਚ ਜਿੱਤਾਂ ਹਾਸਲ ਕੀਤੀਆਂ। -ਪੀਟੀਆਈ
Advertisement
Advertisement
Advertisement
×