ਸ਼ਤਰੰਜ: ਇਨੀਅਨ ਨੇ ਕੌਮੀ ਚੈਂਪੀਅਨਸ਼ਿਪ ਜਿੱਤੀ
ਤਾਮਿਲਨਾਡੂ ਦੇ ਗਰੈਂਡਮਾਸਟਰ (ਜੀ ਐੱਮ) ਪੀ. ਇਨੀਅਨ ਨੇ ਅੱਜ ਕੌਮੀ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। 11 ਗੇੜਾਂ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਇਨੀਅਨ ਨੂੰ ਇੱਕ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਸਿਖਰਲਾ ਦਰਜਾ ਪ੍ਰਾਪਤ ਇਸ ਖਿਡਾਰੀ ਨੇ...
Advertisement
ਤਾਮਿਲਨਾਡੂ ਦੇ ਗਰੈਂਡਮਾਸਟਰ (ਜੀ ਐੱਮ) ਪੀ. ਇਨੀਅਨ ਨੇ ਅੱਜ ਕੌਮੀ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। 11 ਗੇੜਾਂ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਇਨੀਅਨ ਨੂੰ ਇੱਕ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਸਿਖਰਲਾ ਦਰਜਾ ਪ੍ਰਾਪਤ ਇਸ ਖਿਡਾਰੀ ਨੇ ਸੱਤ ਜਿੱਤਾਂ ਅਤੇ ਚਾਰ ਡਰਾਅ ਖੇਡ ਕੇ 11 ’ਚੋਂ 9 ਅੰਕ ਹਾਸਲ ਕੀਤੇ। ਇਸ ਦੌਰਾਨ ਉਸ ਨੇ ਆਪਣੇ ਹੀ ਸੂਬੇ ਦੇ ਅੰਤਰਰਾਸ਼ਟਰੀ ਮਾਸਟਰ (ਆਈ ਐੱਮ) ਹਰਸ਼ ਸੁਰੇਸ਼, ਰੇਲਵੇ ਦੇ ਜੀ ਐੱਮ ਦੀਪਨ ਚੱਕਰਵਰਤੀ ਅਤੇ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ ਦੇ ਜੀ ਐੱਮ ਸ਼ਸ਼ੀਕਿਰਨ ਕ੍ਰਿਸ਼ਨਨ ਨੂੰ ਹਰਾਇਆ। ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਦੇ 394 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ 14 ਗਰੈਂਡਮਾਸਟਰ, 30 ਅੰਤਰਰਾਸ਼ਟਰੀ ਮਾਸਟਰ ਅਤੇ 15 ਫਿਡੇ ਮਾਸਟਰ ਸ਼ਾਮਲ ਸਨ।
Advertisement
Advertisement
×