ਸ਼ਤਰੰਜ: ਪ੍ਰਗਨਾਨੰਦਾ ਤੇ ਗੁਕੇਸ਼ ਵਿਚਾਲੇ ਬਾਜ਼ੀ ਡਰਾਅ
ਬੁਖਾਰੈਸਟ (ਰੋਮਾਨੀਆ): ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਤੀਜੇ ਗੇੜ ਵਿੱਚ ਹਮਵਤਨ ਡੀ ਗੁਕੇਸ਼ ਨਾਲ ਡਰਾਅ ਖੇਡਣ ਮਗਰੋਂ ਸੁਪਰਬੈੱਟ ਕਲਾਸਿਕ ਸ਼ਤਰੰਜ ਟੂਰਨਾਮੈਂਟ ਵਿੱਚ ਸਾਂਝੀ ਲੀਡ ਹਾਸਲ ਕਰਨ ਤੋਂ ਖੁੰਝ ਗਿਆ। ਟੂਰਨਾਮੈਂਟ ਵਿੱਚ ਤਿੰਨ ਦਿਨਾਂ ਵਿੱਚ ਪਹਿਲੀ ਵਾਰ 10 ਖਿਡਾਰੀਆਂ ਦੇ ਡਬਲ ਰਾਊਂਡ...
Advertisement
ਬੁਖਾਰੈਸਟ (ਰੋਮਾਨੀਆ): ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਤੀਜੇ ਗੇੜ ਵਿੱਚ ਹਮਵਤਨ ਡੀ ਗੁਕੇਸ਼ ਨਾਲ ਡਰਾਅ ਖੇਡਣ ਮਗਰੋਂ ਸੁਪਰਬੈੱਟ ਕਲਾਸਿਕ ਸ਼ਤਰੰਜ ਟੂਰਨਾਮੈਂਟ ਵਿੱਚ ਸਾਂਝੀ ਲੀਡ ਹਾਸਲ ਕਰਨ ਤੋਂ ਖੁੰਝ ਗਿਆ। ਟੂਰਨਾਮੈਂਟ ਵਿੱਚ ਤਿੰਨ ਦਿਨਾਂ ਵਿੱਚ ਪਹਿਲੀ ਵਾਰ 10 ਖਿਡਾਰੀਆਂ ਦੇ ਡਬਲ ਰਾਊਂਡ ਰੌਬਿਨ ਵਿੱਚ ਸਾਰੇ ਪੰਜ ਮੈਚ ਡਰਾਅ ਹੋਏ। ਸਾਰੀਆਂ ਬਾਜ਼ੀਆਂ ਡਰਾਅ ਰਹਿਣ ਕਰਕੇ ਅੰਕ ਸੂਚੀ ਵਿੱਚ ਖਿਡਾਰੀਆਂ ਦੇ ਸਥਾਨਾਂ ’ਚ ਕੋਈ ਬਦਲਾਅ ਨਹੀਂ ਹੋਇਆ। ਗੁਕੇਸ਼ ਅਤੇ ਅਮਰੀਕਾ ਦਾ ਫੈਬੀਆਨੋ ਕਾਰੂਆਨਾ 2-2 ਅੰਕਾਂ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਕਾਇਮ ਹਨ। -ਪੀਟੀਆਈ
Advertisement
Advertisement
×