ਸ਼ਤਰੰਜ: ਅਰਵਿੰਦ ਤੇ ਨਵਾਰਾ ਵਿਚਾਲੇ ਬਾਜ਼ੀ ਡਰਾਅ
ਪਰਾਗ: ਭਾਰਤੀ ਗਰੈਂਡਮਾਸਟਰ ਅਰਵਿੰਦ ਚਿਦੰਬਰਮ ਪਰਾਗ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਵਿੱਚ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਖ਼ਿਲਾਫ਼ ਡਰਾਅ ਖੇਡਣ ਤੋਂ ਬਾਅਦ ਆਪਣਾ ਪਹਿਲਾ ਵੱਡਾ ਟੂਰਨਾਮੈਂਟ ਜਿੱਤਣ ਦੇ ਨੇੜੇ ਪਹੁੰਚ ਗਿਆ ਹੈ। ਅਰਵਿੰਦ ਦੇ ਹੁਣ ਕੁੱਲ 5.5 ਅੰਕ ਹੋ ਗਏ ਹਨ ਅਤੇ...
Advertisement
ਪਰਾਗ: ਭਾਰਤੀ ਗਰੈਂਡਮਾਸਟਰ ਅਰਵਿੰਦ ਚਿਦੰਬਰਮ ਪਰਾਗ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਵਿੱਚ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਖ਼ਿਲਾਫ਼ ਡਰਾਅ ਖੇਡਣ ਤੋਂ ਬਾਅਦ ਆਪਣਾ ਪਹਿਲਾ ਵੱਡਾ ਟੂਰਨਾਮੈਂਟ ਜਿੱਤਣ ਦੇ ਨੇੜੇ ਪਹੁੰਚ ਗਿਆ ਹੈ। ਅਰਵਿੰਦ ਦੇ ਹੁਣ ਕੁੱਲ 5.5 ਅੰਕ ਹੋ ਗਏ ਹਨ ਅਤੇ ਉਹ ਆਰ. ਪ੍ਰਗਨਾਨੰਦਾ ਤੋਂ ਇੱਕ ਅੰਕ ਅੱਗੇ ਹੈ, ਜਿਸ ਨੇ ਵੀਅਤਨਾਮ ਦੇ ਕੁਆਂਗ ਲਿਮ ਲੀ ਨਾਲ ਡਰਾਅ ਖੇਡਿਆ। ਆਖਰੀ ਗੇੜ ਵਿੱਚ ਅਰਵਿੰਦ ਦਾ ਸਾਹਮਣਾ ਤੁਰਕੀ ਦੇ ਐਡੀਜ਼ ਗੁਰੇਲ ਨਾਲ ਹੋਵੇਗਾ ਅਤੇ ਪ੍ਰਗਨਾਨੰਦਾ ਨੈਦਰਲੈਂਡਜ਼ ਦੇ ਅਨੀਸ਼ ਗਿਰੀ ਖ਼ਿਲਾਫ਼ ਖੇਡੇਗਾ। ਪਹਿਲੇ ਤਿੰਨ ਮੈਚ ਹਾਰਨ ਤੋਂ ਬਾਅਦ ਚੀਨੀ ਗਰੈਂਡਮਾਸਟਰ ਵੇਈ ਯੀ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਸਥਾਨਕ ਖਿਡਾਰੀ ਗੁਏਨ ਥਾਈ ਦਾਈ ਵਾਨ ਨੂੰ ਹਰਾ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ
Advertisement
Advertisement
×