ਸ਼ਤਰੰਜ: ਆਨੰਦ ਤੇ ਕਾਸਪਰੋਵ 30 ਸਾਲ ਬਾਅਦ ਮੁੜ ਹੋਣਗੇ ਆਹਮੋ-ਸਾਹਮਣੇ
ਤਿੰਨ ਦਿਨ ਚੱਲਣ ਵਾਲੇ ਮੁਕਾਬਲੇ ’ਚ ਖੇਡੀਆਂ ਜਾਣਗੀਆਂ ਰੈਪਿਡ ਅਤੇ ਬਲਿਟਜ਼ ਦੀਆਂ 12 ਬਾਜ਼ੀਆਂ
Advertisement
ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅਤੇ ਗੈਰੀ ਕਾਸਪਰੋਵ 30 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਸ਼ਤਰੰਜ ਦੇ ਬੋਰਡ ’ਤੇ ਮੁੜ ਇੱਕ-ਦੂਜੇ ਦਾ ਸਾਹਮਣਾ ਕਰਨ ਲਈ ਤਿਆਰ ਹਨ। ਦੋਵੇਂ ਬੁੱਧਵਾਰ ਤੋਂ ਸੇਂਟ ਲੁਈ ਸ਼ਤਰੰਜ ਕਲੱਬ ਵਿੱਚ ਸ਼ੁਰੂ ਹੋਣ ਵਾਲੇ ‘ਕਲੱਚ ਸ਼ਤਰੰਜ: ਦਿ ਲੀਜੈਂਡਸ ਟੂਰਨਾਮੈਂਟ’ ਵਿੱਚ ਆਹਮੋ-ਸਾਹਮਣੇ ਹੋਣਗੇ। ਸਾਲ 1995 ਵਿੱਚ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਦੀ 107ਵੀਂ ਮੰਜ਼ਿਲ ’ਤੇ ਹੋਏ ਕਲਾਸੀਕਲ ਵਿਸ਼ਵ ਚੈਂਪੀਅਨਸ਼ਿਪ ਮੈਚ ਤੋਂ ਬਾਅਦ ਪਹਿਲੀ ਵਾਰ ਇਹ ਦੋਵੇਂ ਖਿਡਾਰੀ ਇੱਕ-ਦੂਜੇ ਨਾਲ ਭਿੜਨਗੇ। ਉਸ ਇਤਿਹਾਸਕ ਮੁਕਾਬਲੇ ਵਿੱਚ ਕਾਸਪਰੋਵ ਨੇ ਆਨੰਦ ’ਤੇ 10.5-7.5 ਨਾਲ ਜਿੱਤ ਦਰਜ ਕੀਤੀ ਸੀ। ਇਸ ਵਾਰ ਇਹ ਮੁਕਾਬਲਾ ਰੈਪਿਡ ਅਤੇ ਬਲਿਟਜ਼ ਫਾਰਮੈਟ ਵਿੱਚ ਹੋਵੇਗਾ, ਜਿਸ ਨੂੰ ਹਾਲ ਹੀ ਵਿੱਚ ‘ਫ੍ਰੀਸਟਾਈਲ ਸ਼ਤਰੰਜ’ ਦਾ ਨਾਂ ਦਿੱਤਾ ਗਿਆ ਹੈ। ਤਿੰਨ ਦਿਨਾਂ ਦੇ ਟੂਰਨਾਮੈਂਟ ਵਿੱਚ ਹਰ ਦਿਨ ਚਾਰ ਗੇਮਾਂ ਹੋਣਗੀਆਂ, ਜਿਨ੍ਹਾਂ ’ਚ ਦੋ ਰੈਪਿਡ ਅਤੇ ਦੋ ਬਲਿਟਜ਼ ਗੇਮਾਂ ਸ਼ਾਮਲ ਹਨ।
Advertisement
Advertisement
×