DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Champions Trophy: ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਅੱਜ

ਕਪਤਾਨ ਰੋਹਿਤ ਅਤੇ ਕੋਹਲੀ ’ਤੇ ਨਜ਼ਰ; ਬੁਮਰਾਹ ਦੀ ਗੈਰਹਾਜ਼ਰੀ ’ਚ ਗੇਂਦਬਾਜ਼ਾਂ ਦੀ ਹੋਵੇਗੀ ਪਰਖ਼
  • fb
  • twitter
  • whatsapp
  • whatsapp
featured-img featured-img
ਦੁਬਈ ਵਿੱਚ ਬੰਗਲਾਦੇਸ਼ ਖ਼ਿਲਾਫ਼ ਮੈਚ ਤੋਂ ਇੱਕ ਦਿਨ ਪਹਿਲਾਂ ਅਭਿਆਸ ਕਰਦੇ ਹੋਏ ਭਾਰਤੀ ਕ੍ਰਿਕਟਰ। -ਫੋਟੋ: ਪੀਟੀਆਈ
Advertisement
ਦੁਬਈ, 20 ਫਰਵਰੀ

ਕ੍ਰਿਕਟ ਵਿੱਚ ਹਾਲ ਹੀ ਦੇ ਉਤਰਾਅ-ਚੜ੍ਹਾਅ ਨੇ ਭਾਰਤ ਲਈ Champions Trophy ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਜ਼ਰੂਰੀ ਬਣਾ ਦਿੱਤਾ ਹੈ ਅਤੇ ਵੀਰਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਉਸ ਦਾ ਪਹਿਲਾ ਮੈਚ ਟੀਮ ਨਾਲ ਜੁੜੇ ਸਵਾਲਾਂ ਦੇ ਹੱਲ ਵੱਲ ਪਹਿਲਾ ਕਦਮ ਹੋਵੇਗਾ। ਭਾਰਤ ਇਸ ਇੱਕ ਰੋਜ਼ਾ ਟੂਰਨਾਮੈਂਟ ਤੋਂ ਪਹਿਲਾਂ ਖਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਜ਼ਖ਼ਮੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੈਰਹਾਜ਼ਰੀ ਵਿੱਚ ਗੇਂਦਬਾਜ਼ੀ ਯੂਨਿਟ ਦੀ ਪਰਖ਼ ਹੋਵੇਗੀ। ਇਸੇ ਤਰ੍ਹਾਂ Virat Kohli ਅਤੇ Rohit Sharma ਦੀ ਲੈਅ ’ਤੇ ਵੀ ਹਾਲੇ ਸਵਾਲ ਹਨ। ਮੁਕਾਬਲਾ ਭਾਰਤੀ ਸਮੇਂ ਮੁਤਾਬਕ ਬਾਅਦ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ।

Advertisement

ਕਪਤਾਨ Rohit Sharma ਨੇ ਕੁਝ ਦਿਨ ਪਹਿਲਾਂ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਸੈਂਕੜਾ ਅਤੇ ਕੋਹਲੀ ਨੇ ਨੀਮ ਸੈਂਕੜਾ ਲਾਇਆ। ਇਸੇ ਤਰ੍ਹਾਂ ਸ਼ੁਭਮਨ ਗਿੱਲ ਵੀ ਇੱਕ ਸੈਂਕੜਾ ਅਤੇ ਦੋ ਨੀਮ ਸੈਂਕੜੇ ਲਗਾ ਕੇ ‘ਪਲੇਅਰ ਆਫ ਦਿ ਸੀਰੀਜ਼’ ਬਣਿਆ ਸੀ। ਪਰ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਸਾਹਮਣੇ ਚੁਣੌਤੀ ਘਰੇਲੂ ਲੜੀ ਤੋਂ ਕਾਫ਼ੀ ਵੱਖਰੀ ਹੈ। ਟੂਰਨਾਮੈਂਟ ਵਿੱਚ ਇੱਕ ਹਾਰ ਵੀ ਲੀਗ ਗੇੜ ’ਚ ਪੂਰੇ ਸਮੀਕਰਨ ਬਦਲ ਸਕਦੀ ਹੈ।

ਭਾਵੇਂ ਭਾਰਤ ਨੇ ਹਾਲ ਹੀ ਵਿੱਚ 50 ਓਵਰਾਂ ਦੀ ਕ੍ਰਿਕਟ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਨਜਮੁਲ ਹੁਸੈਨ ਸ਼ਾਂਤੋ ਦੀ ਅਗਵਾਈ ਵਾਲੀ ਬੰਗਲਾਦੇਸ਼ੀ ਟੀਮ ਦਾ ਸਾਹਮਣਾ ਕਰਨ ਤੋਂ ਪਹਿਲਾਂ ਉਸ ਨੂੰ ਟੀਮ ਦੀ ਚੋਣ ਵੱਲ ਧਿਆਨ ਦੇਣਾ ਪਵੇਗਾ। ਗੇਂਦਬਾਜ਼ੀ ਵਿੱਚ ਸਹੀ ਸੰਤੁਲਨ ਬਣਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਨਵੀਂ ਗੇਂਦ ਨਾਲ ਸਾਥ ਦੇਣ ਲਈ ਅਰਸ਼ਦੀਪ ਸਿੰਘ ਜਾਂ ਹਰਸ਼ਿਤ ਰਾਣਾ ’ਚੋਂ ਇੱਕ ਨੂੰ ਚੁਣਿਆ ਜਾ ਸਕਦਾ ਹੈ। ਸ਼ਮੀ ਨੂੰ ਵੀ ਆਪਣਾ ਪ੍ਰਦਰਸ਼ਨ ਸੁਧਾਰਨਾ ਪਵੇਗਾ। ਰਾਣਾ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਅਰਸ਼ਦੀਪ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਨ ਲਈ ਉਸ ਤੋਂ ਅੱਗੇ ਜਾਪ ਰਿਹਾ ਹੈ।

ਇਸ ਤੋਂ ਇਲਾਵਾ ਭਾਰਤ ਵੱਲੋਂ ਤਿੰਨ ਸਪਿੰਨਰਾਂ ਨੂੰ ਉਤਾਰਨ ਦੀ ਸੰਭਾਵਨਾ ਹੈ, ਜਦਕਿ ਹਾਰਦਿਕ ਪੰਡਿਆ ਤੀਜਾ ਤੇਜ਼ ਗੇਂਦਬਾਜ਼ ਹੋਵੇਗਾ। ਭਾਰਤ ਨੂੰ ਇਹ ਵੀ ਵਿਚਾਰ ਕਰਨਾ ਪਵੇਗਾ ਕਿ ਰਵਿੰਦਰ ਜਡੇਜਾ ਅਤੇ ਅਕਸਰ ਪਟੇਲ ਤੋਂ ਬਾਅਦ ਟੀਮ ਵਿੱਚ ਤੀਜਾ ਸਪਿੰਨਰ ਕੌਣ ਹੋਵੇਗਾ। ਭਾਰਤ ਨੂੰ ਸਪਿੰਨਰ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ’ਚੋਂ ਕਿਸੇ ਇੱਕ ਨੂੰ ਚੁਣਨ ਦਾ ਸਖ਼ਤ ਫੈਸਲਾ ਲੈਣਾ ਪਵੇਗਾ। ਜੇ ਹਾਲੀਆ ਲੈਅ ਦੀ ਗੱਲ ਕਰੀਏ ਤਾਂ ਚੱਕਰਵਰਤੀ ਨੂੰ ਚੁਣਿਆ ਜਾ ਸਕਦਾ ਹੈ ਪਰ ਕੁਲਦੀਪ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। -ਪੀਟੀਆਈ

Advertisement
×