Champions Trophy ਮੀਂਹ ਕਰਕੇ ਆਸਟਰੇਲੀਆ ਬਨਾਮ ਦੱਖਣੀ ਅਫ਼ਰੀਕਾ ਮੈਚ ਰੱਦ, ਦੋਵਾਂ ਟੀਮਾਂ ਨੂੰ ਇਕ ਇਕ ਅੰਕ ਮਿਲਿਆ
ਅੱਜ ਦਾ ਮੈਚ ਬੇਨਤੀਜਾ ਰਹਿਣ ਕਰਕੇ ਬੁੱਧਵਾਰ ਨੂੰ ਖੇਡਿਆ ਜਾਣ ਵਾਲਾ ਇੰਗਲੈਂਡ ਬਨਾਮ ਅਫ਼ਗ਼ਾਨਿਸਤਾਨ ਮੁਕਾਬਲਾ ਦਿਲਚਸਪ ਬਣਿਆ
Advertisement
ਰਾਵਲਪਿੰਡੀ, 25 ਫਰਵਰੀ
ਆਸਟਰੇਲੀਆ ਤੇ ਦੱਖਣੀ ਅਫ਼ਰੀਕਾ ਦਰਮਿਆਨ ਖੇਡੇ ਜਾਣ ਵਾਲੇ ਚੈਂਪੀਅਨਜ਼ ਟਰਾਫ਼ੀ ਦੇ ਮੈਚ ਨੂੰ ਲਗਾਤਾਰ ਪੈ ਰਹੇ ਮੀਂਹ ਕਰਕੇ ਰੱਦ ਕਰ ਦਿੱਤਾ ਗਿਆ ਹੈ।
Advertisement
ਗਰੁੱਪ ਬੀ ਦੀਆਂ ਇਨ੍ਹਾਂ ਦੋਵਾਂ ਟੀਮਾਂ ਨੂੰ ਹੁਣ ਇਕ ਇਕ ਅੰਕ ਮਿਲੇਗਾ।
ਮੀਂਹ ਕਰਕੇ ਟਾਸ ਵੀ ਨਹੀਂ ਹੋ ਸਕੀ। ਮੈਚ ਅੰਪਾਇਰਜ਼ ਨੇ ਤਿੰਨ ਘੰਟਿਆਂ ਤੋਂ ਵੱਧ ਦੀ ਉਡੀਕ ਮਗਰੋੋਂ ਮੈਚ ਰੱਦ ਕਰਨ ਦਾ ਫੈਸਲਾ ਲਿਆ।
ਅੱਜ ਦਾ ਮੈਚ ਬੇਨਤੀਜਾ ਰਹਿਣ ਮਗਰੋਂ ਭਲਕੇ ਇੰਗਲੈਂਡ ਤੇ ਅਫ਼ਗ਼ਾਨਿਸਤਾਨ ਦਰਮਿਆਨ ਖੇਡਿਆ ਜਾਣ ਵਾਲਾ ਮੈਚ ‘ਕਰੋ ਜਾਂ ਮਰੋ’ ਵਾਲਾ ਬਣ ਗਿਆ ਹੈ।
ਟੂਰਨਾਮੈਂਟ ਦੀ ਮੇਜ਼ਬਾਨ ਟੀਮ ਪਾਕਿਸਤਾਨ ਤੇ ਬੰਗਲਾਦੇਸ਼ ਪਹਿਲਾਂ ਹੀ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਏ ਹਨ। -ਪੀਟੀਆਈ
Advertisement
×