DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Champions Trophy ਮੀਂਹ ਕਰਕੇ ਅਫ਼ਗ਼ਾਨਿਸਤਾਨ ਤੇ ਆਸਟਰੇਲੀਆ ਵਿਚਾਲੇ ਮੁਕਾਬਲਾ ਰੱਦ, ਦੋਵਾਂ ਟੀਮਾਂ ਨੂੰ ਮਿਲੇ ਇਕ ਇਕ ਅੰਕ

ਆਸਟਰੇਲੀਆ ਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਸੈਮੀਫਾਈਨਲ ਗੇੜ ਵਿਚ ਦਾਖ਼ਲ
  • fb
  • twitter
  • whatsapp
  • whatsapp
featured-img featured-img
AppleMark
Advertisement

ਲਾਹੌਰ, 28 ਫਰਵਰੀ

Champions Trophy ਅ਼ਫ਼ਗਾਨਿਸਤਾਨ ਤੇ ਆਸਟਰੇਲੀਆ ਵਿਚਾਲੇ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ਬੀ ਦੇ ਮੁਕਾਬਲੇ ਨੂੰ ਮੀਂਹ ਕਰਕੇ ਰੱਦ ਕਰ ਦਿੱਤਾ ਗਿਆ ਹੈ। ਮੈਚ ਰੱਦ ਹੋਣ ਕਰਕੇ ਦੋਵਾਂ ਟੀਮਾਂ ਨੂੰ ਇਕ ਇਕ ਅੰਕ ਮਿਲਿਆ। ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 273 ਦੌੜਾਂ ਬਣਾਈਆਂ ਸਨ। ਆਸਟਰੇਲੀਅਨ ਟੀਮ ਨੇ ਟੀਚੇ ਦਾ ਪਿੱਛਾ ਕਰਦਿਆਂ 12.5 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਨਾਲ 109 ਦੌੜਾਂ ਬਣਾ ਲਈਆਂ ਸਨ ਜਦੋਂ ਮੀਂਹ ਕਰਕੇ ਮੈਚ ਰੋਕਣਾ ਪਿਆ। ਟਰੈਵਿਸ ਹੈੱਡ ਤੇ ਕਪਤਾਨ ਸਟੀਵ ਸਮਿੱਥ ਕ੍ਰਮਵਾਰ 59 ਤੇ 19 ਦੌੜਾਂ ਨਾਲ ਨਾਬਾਦ ਸਨ। ਮੈਚ ਰੱਦ ਹੋਣ ਕਰਕੇ ਗਰੁੱਪ ਬੀ ਵਿਚੋਂ ਆਸਟਰੇਲੀਆ ਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਸੈਮੀਫਾਈਨਲ ਗੇੜ ਵਿਚ ਦਾਖਲ ਹੋ ਗਈਆਂ ਹਨ। ਦੂਜੇ ਗਰੁੱਪ ਏ ਵਿਚੋਂ ਭਾਰਤ ਤੇ ਨਿਊਜ਼ੀਲੈਂਡ ਪਹਿਲਾਂ ਹੀ ਸੈਮੀਫਾਈਨਲ ਵਿਚ ਥਾਂ ਪੱਕੀ ਕਰ ਚੁੱਕੇ ਹਨ।

Advertisement

ਇਸ ਤੋਂ ਪਹਿਲਾਂ ਸਾਦਿਕਉੱਲ੍ਹਾ ਅਟਲ ਦੀਆਂ 85 ਤੇ ਅਜ਼ਮਤਉੱਲ੍ਹਾ ਉਮਰਜ਼ਈ 67 ਦੌੜਾਂ ਦੀ ਬਦੌਲਤ ਅਫ਼ਗ਼ਾਨਿਸਤਾਨ ਨੇ ਆਸਟਰੇਲੀਆ ਖਿਲਾਫ਼ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ਬੀ ਦੇ ਮੈਚ ਵਿਚ ਨਿਰਧਾਰਿਤ 50 ਓਵਰਾਂ ਵਿਚ 273 ਦੌੜਾਂ ਬਣਾਈਆਂ ਹਨ। ਅਟਲ ਨੇ ਧੀਮੀ ਸ਼ੁਰੂਆਤ ਮਗਰੋਂ ਪਾਰੀ ਦੇ ਸੂਤਰਧਾਰ ਦੀ ਭੂਮਿਕਾ ਨਿਭਾਈ ਜਦੋਂਕਿ ਉਮਰਜ਼ਈ ਨੇ ਅਖੀਰ ਵਿਚ ਹਮਲਾਵਰ ਪਾਰੀ ਖੇਡ ਕੇ ਅਫ਼ਗਾਨਿਸਤਾਨ ਨੂੰ 270 ਦੌੜਾਂ ਦੇ ਸਕੋਰ ਤੋਂ ਪਾਰ ਪਹੁੰਚਾਇਆ।

ਅਫ਼ਗ਼ਾਨ ਟੀਮ ਨੇ ਇਕ ਸਮੇਂ 235 ਦੌੜਾਂ ’ਤੇ ਅੱਠ ਵਿਕਟ ਗੁਆ ਲਏ ਸਨ। ਉਮਰਜ਼ਈ ਨੇ 63 ਗੇਂਦਾਂ ਦੀ ਪਾਰੀ ਵਿਚ ਪੰਜ ਛੱਕੇ ਤੇ ਇਕ ਚੌਕਾ ਜੜਿਆ। ਉਨ੍ਹਾਂ 49ਵੇਂ ਓਵਰ ਵਿਚ ਨਾਥਨ ਐਲਿਸ ਨੂੰ ਦੋ ਛੱਕੇ ਜੜੇ ਜਿਸ ਵਿਚ ਮਿਡਵਿਕਟ ਦੇ ਉਪਰੋਂ 102 ਮੀਟਰ ਦਾ ਛੱਕਾ ਵੀ ਸ਼ਾਮਲ ਹੈ। ਇਸ ਮਗਰੋਂ ਉਮਰਜ਼ਈ ਨੇ ਲੌਂਗ ਆਫ਼ ਉੱਤੇ ਵੀ ਛੱਕਾ ਲਾਇਆ। ਇਸ ਨਾਲ ਸਪਿੰਨ ਹਮਲੇ ਵਾਲੀ ਅਫ਼ਗਾਨ ਟੀਮ ਨੂੰ ਚੰਗਾ ਸਕੋਰ ਮਿਲ ਗਿਆ।

ਉਮਰਜ਼ਈ ਆਖਰੀ ਓਵਰ ਵਿਚ ਬੇਨ ਡਵਾਰਸ਼ੁਇਸ ਦਾ ਸ਼ਿਕਾਰ ਬਣਿਆ, ਜਿਨ੍ਹਾਂ ਆਖਰੀ ਗੇਂਦ ’ਤੇ ਨੂਰ ਅਹਿਮਦ ਨੂੰ ਆਊਟ ਕਰਕੇ ਨੌਂ ਓਵਰਾਂ ਵਿਚ 47 ਦੌੜਾਂ ਬਦਲੇ ਤਿੰਨ ਵਿਕਟ ਲਏ। ਵਿਸ਼ਵ ਚੈਂਪੀਅਨ ਆਸਟਰੇਲੀਆ ਨੇ 37 ਵਾਧੂ ਦੌੜਾਂ ਵੀ ਦਿੱਤੀਆਂ, ਜਿਸ ਵਿਚ 17 ਵਾਈਡ ਗੇਂਦਾਂ ਵੀ ਸ਼ਾਮਲ ਹਨ।

ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਅਫ਼ਗਾਨ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਸਪੈਂਸਰ ਜੌਹਨਸਨ ਨੇ ਰਹਿਮਾਨੁੱਲ੍ਹਾ ਗੁਰਬਾਜ਼ ਨੂੰ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਭੇਜ ਦਿੱਤਾ।

ਇੰਗਲੈਂਡ ਖਿਲਾਫ਼ ਪਿਛਲੇ ਮੈਚ ਵਿਚ 177 ਦੌੜਾਂ ਬਣਾਉਣ ਵਾਲਾ ਇਬਰਾਹਿਮ ਜ਼ਾਦਰਾਨ 28 ਗੇਂਦਾਂ ਵਿਚ 22 ਦੌੜਾਂ ਬਣਾ ਕੇ ਐਡਮ ਜੰਪਾ ਦਾ ਸ਼ਿਕਾਰ ਬਣਿਆ। ਇਸ ਮਗਰੋਂ ਅਟਲ ਨੇ ਕਪਤਾਨ ਹਸ਼ਮਤਉੱਲ੍ਹਾ ਸ਼ਾਹਿਦੀ ਨਾਲ 68 ਦੌੜਾਂ ਦੀ ਭਾਈਵਾਲੀ ਕੀਤੀ। ਅਟਲ ਨੇ ਮੈਕਸਵੈੱਲ ਨੂੰ ਛੱਕਾ ਜੜ ਕੇ ਇਕ ਰੋਜ਼ਾ ਵਿਚ ਆਪਣਾ ਦੂਜਾ ਨੀਮ ਸੈਂਕੜਾ ਪੂਰਾ ਕੀਤਾ। ਮਗਰੋਂ ਉਹ ਜੌਹਨਸਨ ਦੀ ਗੇਂਦ ’ਤੇ ਸ਼ਾਰਟ ਕਵਰ ’ਤੇ ਸਟੀਵ ਸਮਿਥ ਨੂੰ ਕੈਚ ਦੇ ਬੈਠਾ। ਇਸ ਸਮੇਂ ਅਫਗਾਨਿਸਤਾਨ ਦਾ ਸਕੋਰ ਚਾਰ ਵਿਕਟਾਂ ’ਤੇ 159 ਦੌੜਾਂ ਸੀ। ਇਸ ਤੋਂ ਬਾਅਦ ਸ਼ਾਹਿਦੀ (49 ਗੇਂਦਾਂ ਵਿੱਚ 20 ਦੌੜਾਂ) ਵੀ ਜਲਦੀ ਆਊਟ ਹੋ ਗਿਆ।

ਰਾਸ਼ਿਦ ਖਾਨ ਦੇ ਆਊਟ ਹੋਣ ਸਮੇਂ ਸਕੋਰ ਅੱਠ ਵਿਕਟਾਂ ’ਤੇ 235 ਦੌੜਾਂ ਸੀ।

ਉਮਰਜ਼ਈ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਖਰੀ ਓਵਰਾਂ ਵਿੱਚ ਹਮਲਾਵਰ ਪਾਰੀ ਖੇਡੀ। ਇੰਗਲੈਂਡ ਖ਼ਿਲਾਫ਼ ਪੰਜ ਵਿਕਟਾਂ ਲੈਣ ਅਤੇ 41 ਦੌੜਾਂ ਬਣਾਉਣ ਵਾਲੇ ਉਮਰਜ਼ਈ ਨੇ ਸਾਬਤ ਕਰ ਦਿੱਤਾ ਕਿ ਉਸ ਨੂੰ ਆਈਸੀਸੀ ਇਕ ਰੋਜ਼ਾ ‘ਕ੍ਰਿਕਟਰ ਆਫ ਦਿ ਈਅਰ’ ਕਿਉਂ ਚੁਣਿਆ ਗਿਆ। ਉਸ ਨੇ 54 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ ਅਤੇ 1000 ਦੌੜਾਂ ਪੂਰੀਆਂ ਕਰਨ ਵਾਲਾ ਤੀਜਾ ਸਭ ਤੋਂ ਤੇਜ਼ ਅਫਗਾਨ ਬੱਲੇਬਾਜ਼ ਬਣ ਗਿਆ। ਉਸ ਨੇ 31 ਪਾਰੀਆਂ ਵਿੱਚ ਇਹ ਅੰਕੜਾ ਹਾਸਲ ਕੀਤਾ, ਜਦੋਂ ਕਿ ਜ਼ਾਦਰਾਨ ਨੇ 24, ਗੁਰਬਾਜ਼ ਨੇ 27 ਅਤੇ ਸ਼ਾਹ ਨੇ ਵੀ 31 ਪਾਰੀਆਂ ਵਿੱਚ 1,000 ਇੱਕ ਰੋਜ਼ਾ ਦੌੜਾਂ ਪੂਰੀਆਂ ਕੀਤੀਆਂ। -ਪੀਟੀਆਈ

Advertisement
×