ਕੈਨੋਇੰਗ: ਅਰਜੁਨ ਤੇ ਸੁਨੀਲ ਨੇ ਕਾਂਸੀ ਜਿੱਤੀ
ਹਾਂਗਜ਼ੂ, 3 ਅਕਤੂਬਰ ਅਰਜੁਨ ਸਿੰਘ ਅਤੇ ਸੁਨੀਲ ਸਿੰਘ ਸਲਾਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਕੈਨੋਇੰਗ 1000 ਮੀਟਰ ਡਬਲਜ਼ ਮੁਕਾਬਲੇ ਵਿੱਚ ਇਤਿਹਾਸਕ ਕਾਂਸੇ ਦਾ ਤਗਮਾ ਜਿੱਤਿਆ। ਇਹ 1994 ਤੋਂ ਬਾਅਦ ਇਸ ਖੇਡ ਵਿੱਚ ਭਾਰਤ ਦਾ ਪਹਿਲਾ ਤਗਮਾ ਹੈ।...
Advertisement
ਹਾਂਗਜ਼ੂ, 3 ਅਕਤੂਬਰ
ਅਰਜੁਨ ਸਿੰਘ ਅਤੇ ਸੁਨੀਲ ਸਿੰਘ ਸਲਾਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਕੈਨੋਇੰਗ 1000 ਮੀਟਰ ਡਬਲਜ਼ ਮੁਕਾਬਲੇ ਵਿੱਚ ਇਤਿਹਾਸਕ ਕਾਂਸੇ ਦਾ ਤਗਮਾ ਜਿੱਤਿਆ। ਇਹ 1994 ਤੋਂ ਬਾਅਦ ਇਸ ਖੇਡ ਵਿੱਚ ਭਾਰਤ ਦਾ ਪਹਿਲਾ ਤਗਮਾ ਹੈ। ਭਾਰਤੀ ਜੋੜੀ ਨੇ 3:53.359 ਸੈਕਿੰਡ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਕੈਨੋਇੰਗ ’ਚ ਇਹ ਭਾਰਤ ਦਾ ਦੂਜਾ ਤਗਮਾ ਹੈ। ਉਜ਼ਬੇਕਿਸਤਾਨ ਦੇ ਸ਼ੋਖਮੁਰੋਦ ਖੋਲਮੁਰਾਦੋਵ ਅਤੇ ਨੂਰੀਸਲੋਮ ਤੁਖਤਾਸਨਿ ਉਗਲੀ ਨੇ 3:43.769 ਸੈਕਿੰਡ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ ਜਦਕਿ ਕਜ਼ਾਖਸਤਾਨ ਦੇ ਟਿਮੋਫੇ ਯੇਮੇਲਯਾਨੋਵ ਅਤੇ ਸਰਗੇਈ ਯੇਮੇਲਯਾਨੋਵ ਨੇ 3:49.991 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। -ਪੀਟੀਆਈ
Advertisement
Advertisement
×