BWF ਚੈਂਪੀਅਨਸ਼ਿਪ: ਇੰਡੋਨੇਸ਼ੀਆ ਕੋਲੋਂ ਹਾਰ, ਪਰ ਭਾਰਤ ਨੇ ਹਾਸਿਲ ਕੀਤਾ ਕਾਂਸੀ ਤਗ਼ਮਾ
ਭਾਰਤ ਨੇ BWF ਵਿਸ਼ਵ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚਦੇ ਹੋਏ ਆਪਣਾ ਪਹਿਲਾ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਸ਼ੁੱਕਰਵਾਰ ਨੂੰ ਮੇਜ਼ਬਾਨ ਟੀਮ ਭਾਰਤ ਸੈਮੀਫਾਈਨਲ ਵਿੱਚ ਡਿਫੈਂਡਿੰਗ ਚੈਂਪਿਅਨ ਇੰਡੋਨੇਸ਼ੀਆ ਨਾਲ ਮੁਕਾਬਲਾ ਕਰਦੀ ਹੋਈ 35-45, 21-45 ਨਾਲ ਹਾਰ ਗਈ। ਕੁਆਰਟਰਫਾਈਨਲ ਵਿੱਚ...
ਭਾਰਤ ਨੇ BWF ਵਿਸ਼ਵ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚਦੇ ਹੋਏ ਆਪਣਾ ਪਹਿਲਾ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਸ਼ੁੱਕਰਵਾਰ ਨੂੰ ਮੇਜ਼ਬਾਨ ਟੀਮ ਭਾਰਤ ਸੈਮੀਫਾਈਨਲ ਵਿੱਚ ਡਿਫੈਂਡਿੰਗ ਚੈਂਪਿਅਨ ਇੰਡੋਨੇਸ਼ੀਆ ਨਾਲ ਮੁਕਾਬਲਾ ਕਰਦੀ ਹੋਈ 35-45, 21-45 ਨਾਲ ਹਾਰ ਗਈ।
ਕੁਆਰਟਰਫਾਈਨਲ ਵਿੱਚ ਭਾਰਤ ਨੇ ਪੁਰਾਣੇ ਚੈਂਪਿਅਨ ਕੋਰੀਆ ਨੂੰ ਹਰਾਕੇ ਇਤਿਹਾਸਕ ਤਰੀਕੇ ਨਾਲ ਸੈਮੀਫਾਈਨਲ ’ਚ ਥਾਂ ਬਣਾਈ ਸੀ। ਇੰਡੋਨੇਸ਼ੀਆ, ਜੋ ਕਿ ਪ੍ਰੀ-ਟੂਰਨਾਮੈਂਟ ਫੇਵਰਿਟ ਸੀ ਹੁਣ ਚੀਨ ਅਤੇ ਜਪਾਨ ਵਿਚਾਲੇ ਹੋਣ ਵਾਲੀ ਦੂਜੀ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਫਾਈਨਲ ਖੇਡੇਗੀ।
ਭਾਰਤ ਨੇ ਕੋਰੀਆ ਖਿਲਾਫ਼ ਖੇਡੇ ਗਏ ਸਕੁਆਡ ’ਚ ਸਿਰਫ ਇੱਕ ਬਦਲਾਅ ਕੀਤਾ, ਜਿਸ ਵਿੱਚ ਅਨਿਆ ਬਿਸ਼ਟ ਦੀ ਥਾਂ ਵਿਸ਼ਾਖਾ ਟੋੱਪੋ ਨੂੰ ਮਿਕਸਡ ਡਬਲਜ਼ ’ਚ ਲਿਆਂਦਾ ਗਿਆ।
ਭਾਰਤ ਦੀ ਸ਼ੁਰੂਆਤ ਚੰਗੀ ਰਹੀ ਜਦੋਂ ਭਾਰਗਵ ਰਾਮ ਅਤੇ ਵਿਸ਼ਵਾ ਤੇਜ ਨੇ ਇੰਡੋਨੇਸ਼ੀਆ ਦੇ ਖਿਲਾਫ 9-5 ਨਾਲ ਜਿੱਤ ਦਰਜ ਕੀਤੀ। ਪਰ ਗਰਲਜ਼ ਸਿੰਗਲਜ਼ ’ਚ ਉਨਨਤੀ ਹੁੱਡਾ ਅਤੇ ਬਾਅਦ ’ਚ ਰੌਣਕ ਚੌਹਾਨ ਦੀ ਹਾਰ ਕਾਰਨ ਇੰਡੋਨੇਸ਼ੀਆ ਨੇ ਲੀਡ ਲੈ ਲਈ।
ਮਿਕਸਡ ਡਬਲਜ਼ ’ਚ ਲਾਲਰਾਮਸੰਗਾ ਅਤੇ ਵਿਸ਼ਾਖਾ ਨੇ ਮੁਕਾਬਲੇ ’ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਇੰਡੋਨੇਸ਼ੀਆ ਨੇ ਫਿਰ ਤੋਂ ਦਬਦਬਾ ਬਣਾ ਲਿਆ। ਹੁਣ ਭਾਰਤੀ ਖਿਡਾਰੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਇੰਡਿਵਿਜੁਅਲ ਚੈਂਪੀਅਨਸ਼ਿਪ ਦੀ ਤਿਆਰੀ ਕਰਨਗੇ।