ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਰਾਡ ਨੇ ਬੁਮਰਾਹ ਦੀ ਤੁਲਨਾ ਮੈਕਗ੍ਰਾ ਨਾਲ ਕੀਤੀ

ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਵੱਲੋਂ ਭਾਰਤੀ ਖਿਡਾਰੀ ਦੇ ਰਨ-ਅੱਪ ਦੀ ਸ਼ਲਾਘਾ
Advertisement

ਮੁੰਬਈ, 17 ਜੂਨ

ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਦਾ ਮੰਨਣਾ ਹੈ ਕਿ ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਬੱਲੇਬਾਜ਼ਾਂ ਨੂੰ ਝਕਾਨੀ ਦੇਣ ਦੀ ਕਾਬਲੀਅਤ ਅਤੇ ਗੇਂਦਬਾਜ਼ੀ ਵਿੱਚ ਉਸ ਦਾ ਸ਼ਾਨਦਾਰ ਸੰਤੁਲਨ ਉਸ ਨੂੰ ਆਸਟਰੇਲਿਆਈ ਮਹਾਨ ਤੇਜ਼ਾ ਗੇਂਦਬਾਜ਼ ਗਲੈੱਨ ਮੈਕਗ੍ਰਾ ਦੇ ਬਰਾਬਰ ਖੜ੍ਹਾ ਕਰਦਾ ਹੈ। 20 ਜੂਨ ਤੋਂ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋ ਰਹੀ ਲੜੀ ਵਿੱਚ ਸਾਰਿਆਂ ਦੀਆਂ ਨਜ਼ਰਾਂ ਉਸ ’ਤੇ ਹੋਣਗੀਆਂ। ਬਰਾਡ ਨੇ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਸੰਤੁਲਿਤ ਰਨ-ਅਪ ਦੇ ਮਾਮਲੇ ਵਿੱਚ ਬੁਮਰਾਹ ਦੀ ਤੁਲਨਾ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮੈਕਗ੍ਰਾ ਨਾਲ ਕੀਤੀ। ਬਰਾਡ ਨੇ ‘ਫਾਰ ਦਿ ਲਵ ਆਫ ਕ੍ਰਿਕਟ’ ਪੋਡਕਾਸਟ ਵਿੱਚ ਕਿਹਾ, ‘ਜਦੋਂ ਉਹ (ਬੁਮਰਾਹ) ਗੇਂਦਬਾਜ਼ੀ ਕਰਨ ਲਈ ਦੌੜਦਾ ਹੈ, ਤਾਂ ਤੁਹਾਨੂੰ ਲੱਗਦਾ ਹੈ ਕਿ ਇਹ 70 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਹੋਵੇਗੀ ਪਰ ਉਹ 90 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦਾ ਹੈ, ਜਿਸ ਕਰਕੇ ਸਹੀ ਅੰਦਾਜ਼ਾ ਨਹੀਂ ਲੱਗਦਾ।’ ਇੰਗਲੈਂਡ ਦੇ ਕ੍ਰਿਕਟਰ ਜੋਸ ਬਟਲਰ ਨਾਲ ਇਸ ਪੋਡਕਾਸਟ ਵਿੱਚ ਉਸ ਨੇ ਕਿਹਾ, ‘ਜਦੋਂ ਮੈਂ ਸ਼ੋਏਬ ਅਖਤਰ ਦਾ ਸਾਹਮਣਾ ਕਰਦਾ ਸੀ, ਤਾਂ ਉਹ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਦਾ ਸੀ ਅਤੇ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹੀ ਗੇਂਦਬਾਜ਼ੀ ਕਰਦਾ ਸੀ।’ ਬਰਾਡ ਨੇ ਕਿਹਾ, ‘ਬੁਮਰਾਹ ਦਾ ਰਨ-ਅਪ ਬਹੁਤ ਸੰਤੁਲਿਤ ਹੈ ਅਤੇ ਉਹ ਇਸ ਨੂੰ ਕਦੇ ਵੀ ਵਿਗੜਨ ਨਹੀਂ ਦਿੰਦਾ।’ -ਪੀਟੀਆਈ

Advertisement

Advertisement