ਮੁੱਕੇਬਾਜ਼ੀ: ਨਿਖਤ ਜ਼ਰੀਨ ਕੁਆਰਟਰ ਫਾਈਨਲ ’ਚ ਪਹੁੰਚੀ
ਹਾਂਗਜ਼ੂ (ਚੀਨ): ਦੋ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਅੱਜ ਇੱਥੇ ਔਰਤਾਂ ਦੇ 50 ਕਿੱਲੋ ਭਾਰ ਵਰਗ ਦੇ ਮੁਕਾਬਲੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ ਜਦਕਿ ਮੁੱਕੇਬਾਜ਼ ਸ਼ਵਿ ਥਾਪਾ ਅਤੇ ਸੰਜੀਤ ਏਸ਼ਿਆਈ ਖੇਡਾਂ ਦੇ ਮੁੱਕਬਾਜ਼ੀ ਮੁਕਾਬਲਿਆਂ ’ਚੋਂ ਬਾਹਰ...
Advertisement
ਹਾਂਗਜ਼ੂ (ਚੀਨ): ਦੋ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਅੱਜ ਇੱਥੇ ਔਰਤਾਂ ਦੇ 50 ਕਿੱਲੋ ਭਾਰ ਵਰਗ ਦੇ ਮੁਕਾਬਲੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ ਜਦਕਿ ਮੁੱਕੇਬਾਜ਼ ਸ਼ਵਿ ਥਾਪਾ ਅਤੇ ਸੰਜੀਤ ਏਸ਼ਿਆਈ ਖੇਡਾਂ ਦੇ ਮੁੱਕਬਾਜ਼ੀ ਮੁਕਾਬਲਿਆਂ ’ਚੋਂ ਬਾਹਰ ਹੋ ਗਏ ਹਨ। ਨਿਖਤ ਜਰੀਨ ਨੇ ਦੂਜੇ ਗੇੜ ’ਚ ਦੱਖਣੀ ਕੋਰੀਆ ਦੀ ਚੋਰੋਂਗ ਬਾਕ ਵਿਰੁੱਧ 5-0 ਨਾਲ ਜਿੱਤ ਹਾਾਸਲ ਕੀਤੀ। ਦੂਜੇ ਪਾਸੇ ਏਸ਼ਿਆਈ ਚੈਂਪੀਅਨਸ਼ਿਪ ’ਚ ਰਿਕਾਰਡ ਛੇ ਵਾਰ ਤਗ਼ਮਾ ਜਿੱਤਣ ਵਾਲਾ ਸ਼ਵਿ ਥਾਪਾ (63 ਕਿੱਲੋ ਭਾਰ ਵਰਗ) ਆਸਾਨ ਡਰਾਅ ਦਾ ਫਾਇਦਾ ਨਾ ਚੁੱਕ ਸਕਿਆ ਅਤੇ ਪ੍ਰੀ-ਕੁਆਰਟਰ ਫਾਈਨਲ ’ਚ ਕਿਰਗਿਜ਼ਸਤਾਨ ਦੇ ਅਸਕਤ ਕੁਲਤਾਏਵ ਤੋਂ 0-5 ਨਾਲ ਹਾਰ ਗਿਆ। -ਪੀਟੀਆਈ
Advertisement
Advertisement
×