ਭਾਰਤੀ ਮੁੱਕੇਬਾਜ਼ ਜੈਸਮੀਨ ਲੈਂਬੋਰੀਆ (57 ਕਿਲੋ) ਅਤੇ ਮੀਨਾਕਸ਼ੀ ਹੁੱਡਾ (48 ਕਿਲੋ) ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਆਪੋ-ਆਪਣੇ ਵਰਗ ਵਿੱਚ ਖਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਜੈਸਮੀਨ ਪੈਰਿਸ ਓਲੰਪਿਕ ਵਿਚ ਚਾਂਦੀ ਦਾ ਤਗ਼ਮਾ ਜੇਤੂ ਪੋਲੈਂਡ ਦੀ ਜੂਲੀਆ ਸੇਰੇਮੇਟਾ ਨੂੰ ਹਰਾ ਕੇ ਫੈਦਰਵੇਟ ਵਰਗ ਵਿੱਚ ਚੈਂਪੀਅਨ ਬਣੀ। ਉਸ ਨੇ ਬੀਤੀ ਦੇਰ ਰਾਤ 57 ਕਿਲੋ ਭਾਰ ਵਰਗ ਦੇ ਫਾਈਨਲ ਵਿਚ ਸੇਰੇਮੇਟਾ ਨੂੰ 4-1 ਨਾਲ ਹਰਾਇਆ। ਇਸੇ ਤਰ੍ਹਾਂ ਮੀਨਾਕਸ਼ੀ ਨੇ ਅੱਜ ਕਜ਼ਾਖਸਤਾਨ ਦੀ ਨਾਜ਼ਿਮ ਕਾਇਜ਼ੇਬੇ ਨੂੰ 48 ਕਿਲੋ ਵਰਗ ਦੇ ਫਾਈਨਲ ਵਿੱਚ 4-1 ਨਾਲ ਹਰਾਇਆ। ਜੈਸਮੀਨ ਵਿਸ਼ਵ ਚੈਂਪੀਅਨ ਬਣਨ ਵਾਲੀ ਭਾਰਤ ਦੀ ਨੌਵੀਂ ਮੁੱਕੇਬਾਜ਼ ਹੈ। ਉਧਰ ਨੂਪੁਰ ਨੂੰ ਪੋਲੈਂਡ ਦੀ ਤਕਨੀਕੀ ਤੌਰ ’ਤੇ ਤੇਜ਼ ਮੁੱਕੇਬਾਜ਼ ਅਗਾਤਾ ਕਾਜ਼ਮਾਰਸਕਾ ਕੋਲੋਂ 2-3 ਦੀ ਹਾਰ ਮਿਲੀ, ਜਿਸ ਮਗਰੋਂ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪੀਟੀਆਈ
Advertisement
Advertisement
×