DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੱਕੇਬਾਜ਼ ਲਵਲੀਨਾ ਨੇ ਫਾਈਨਲ ਵਿੱਚ ਪਹੁੰਚ ਕੇ ਓਲੰਪਿਕ ਦੀ ਟਿਕਟ ਕਟਾਈ

ਹਾਂਗਜ਼ੂ, 3 ਅਕਤੂਬਰ ਵਿਸ਼ਵ ਚੈਂਪੀਅਨ ਲਵਲੀਨਾ ਬੋਰਗੋਹੇਨ (75 ਕਿਲੋ) ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਪਹੁੰਚ ਕੇ ਓਲੰਪਿਕ ਕੋਟਾ ਹਾਸਲ ਕੀਤਾ ਜਦਕਿ ਮੁੱਕੇਬਾਜ਼ ਪ੍ਰੀਤੀ ਪਵਾਰ ਨੂੰ 54 ਕਿਲੋ ਵਰਗ ਅਤੇ ਨਰੇਂਦਰ ਬੇਰਵਾਲ ਨੂੰ +92 ਕਿਲੋ ਵਰਗ ਦੇ ਸੈਮੀਫਾਈਨਲ...
  • fb
  • twitter
  • whatsapp
  • whatsapp
featured-img featured-img
ਥਾਈਲੈਂਡ ਦੀ ਬੈਸਨ ਮਾਨੀਕੋਨ ਨਾਲ ਮੁਕਾਬਲਾ ਕਰਦੀ ਹੋਈ ਲਵਲੀਨਾ। -ਫੋਟੋ: ਰਾਇਟਰਜ਼
Advertisement

ਹਾਂਗਜ਼ੂ, 3 ਅਕਤੂਬਰ

ਵਿਸ਼ਵ ਚੈਂਪੀਅਨ ਲਵਲੀਨਾ ਬੋਰਗੋਹੇਨ (75 ਕਿਲੋ) ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਪਹੁੰਚ ਕੇ ਓਲੰਪਿਕ ਕੋਟਾ ਹਾਸਲ ਕੀਤਾ ਜਦਕਿ ਮੁੱਕੇਬਾਜ਼ ਪ੍ਰੀਤੀ ਪਵਾਰ ਨੂੰ 54 ਕਿਲੋ ਵਰਗ ਅਤੇ ਨਰੇਂਦਰ ਬੇਰਵਾਲ ਨੂੰ +92 ਕਿਲੋ ਵਰਗ ਦੇ ਸੈਮੀਫਾਈਨਲ ਵਿੱਚ ਹਾਰ ਕੇ ਕਾਂਸੇ ਦੇ ਤਗ਼ਮਿਆਂ ਨਾਲ ਹੀ ਸਬਰ ਕਰਨਾ ਪਿਆ। ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਲਵਲੀਨਾ ਨੇ ਸੈਮੀਫਾਈਨਲ ਵਿੱਚ ਥਾਈਲੈਂਡ ਦੀ ਬੈਸਨ ਮਾਨੀਕੋਨ ਨੂੰ 5-0 ਨਾਲ ਹਰਾਇਆ। ਹਰਿਆਣਾ ਦੀ ਪ੍ਰੀਤੀ ਨੂੰ ਚੀਨ ਦੀ ਚਾਂਗ ਯੁਆਨ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਉਹ ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕੀ ਹੈ। ਉਧਰ ਨਰੇਂਦਰ ਕਜ਼ਾਖਸਤਾਨ ਦੇ ਕਮਸ਼ਬੇਕ ਕੁਨਕਾਬਯੇਵ ਹੱਥੋਂ 0-5 ਨਾਲ ਹਾਰ ਕੇ ਓਲੰਪਿਕ ਕੋਟੇ ਤੋਂ ਵੀ ਖੁੰਝ ਗਿਆ। ਇਸੇ ਤਰ੍ਹਾਂ ਸਚਨਿ ਸਵਿਾਚ ਨੂੰ ਵੀ 57 ਕਿਲੋ ਵਰਗ ਦੇ ਕੁਆਰਟਰ ਫਾਈਨਲ ਵਿੱਚ ਚੀਨ ਦੇ ਲਿਊ ਪਿੰਗ ਹੱਥੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਵਲੀਨਾ ਨੇ ਲੰਮੇ ਕੱਦ ਦਾ ਫਾਇਦਾ ਉਠਾਉਂਦਿਆਂ ਸ਼ਾਨਦਾਰ ਪੰਚ ਲਗਾਏ। ਪਹਿਲੇ ਗੇੜ ’ਚ ਪਿੱਛੇ ਰਹਿਣ ਤੋਂ ਬਾਅਦ ਉਸ ਦੀ ਵਿਰੋਧੀ ਨੇ ਆਖਰੀ ਤਿੰਨ ਮਿੰਟ ’ਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੀ। ਪ੍ਰੀਤੀ ਨੇ ਪਹਿਲੇ ਤਿੰਨ ਮਿੰਟਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਪਰ ਬਾਅਦ ਵਿੱਚ ਉਹ ਲੈਅ ਬਰਕਰਾਰ ਨਹੀਂ ਰੱਖ ਸਕੀ। -ਪੀਟੀਆਈ

Advertisement

Advertisement
×