ਡੋਪ ਟੈਸਟ ਤੋਂ ਟਾਲਾ ਵੱਟਣ ਵਾਲੇ ਅਥਲੀਟਾਂ ’ਤੇ ਲੱਗੀ ਪਾਬੰਦੀ ਘਟਾਈ
ਨਵੀਂ ਦਿੱਲੀ, 2 ਜੁਲਾਈ ਟਰੈਕ ਐਂਡ ਫੀਲਡ ਅਥਲੀਟਾਂ ਪੂਜਾ ਰਾਣੀ, ਕਿਰਨ, ਪੰਕਜ ਅਤੇ ਚੇਲਿਮੀ ਪ੍ਰਤਿਊਸ਼ਾ ’ਤੇ ਡੋਪ ਟੈਸਟਾਂ ਤੋਂ ਬਚਣ ਲਈ ਲਾਈ ਗਈ ਚਾਰ ਸਾਲ ਦੀ ਪਾਬੰਦੀ ਇੱਕ ਸਾਲ ਲਈ ਘੱਟ ਕਰ ਦਿੱਤੀ ਗਈ ਹੈ। ਦੋਸ਼ ਲੱਗਣ ਦੇ 20 ਦਿਨਾਂ...
Advertisement
ਨਵੀਂ ਦਿੱਲੀ, 2 ਜੁਲਾਈ
ਟਰੈਕ ਐਂਡ ਫੀਲਡ ਅਥਲੀਟਾਂ ਪੂਜਾ ਰਾਣੀ, ਕਿਰਨ, ਪੰਕਜ ਅਤੇ ਚੇਲਿਮੀ ਪ੍ਰਤਿਊਸ਼ਾ ’ਤੇ ਡੋਪ ਟੈਸਟਾਂ ਤੋਂ ਬਚਣ ਲਈ ਲਾਈ ਗਈ ਚਾਰ ਸਾਲ ਦੀ ਪਾਬੰਦੀ ਇੱਕ ਸਾਲ ਲਈ ਘੱਟ ਕਰ ਦਿੱਤੀ ਗਈ ਹੈ। ਦੋਸ਼ ਲੱਗਣ ਦੇ 20 ਦਿਨਾਂ ਦੇ ਅੰਦਰ ਅਪਰਾਧ ਕਬੂਲਣ ਕਰਕੇ ਉਨ੍ਹਾਂ ਨੂੰ ਇਹ ਛੋਟ ਦਿੱਤੀ ਗਈ ਹੈ। ਇਹ ਚਾਰੇ ਉਨ੍ਹਾਂ ਅਥਲੀਟਾਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਡੋਪਿੰਗ ਰੋਕੂ ਨਿਯਮਾਂ ਦੀ ਧਾਰਾ 2.3 ਦੇ ਤਹਿਤ ਮੁਅੱਤਲ ਕਰ ਦਿੱਤਾ ਸੀ। ਇਹ ਧਾਰਾ ਕਿਸੇ ਅਥਲੀਟ ਦੇ ਬਿਨਾਂ ਕਿਸੇ ਜਾਇਜ਼ ਕਾਰਨ ਨਮੂਨਾ ਦੇਣ ਤੋਂ ਬਚਣ ਨਾਲ ਸਬੰਧਤ ਹੈ। ਪਹਿਲੀ ਵਾਰ ਅਪਰਾਧ ਕਰਨ ’ਤੇ ਵੱਧ ਤੋਂ ਵੱਧ ਪਾਬੰਦੀ ਦੀ ਮਿਆਦ ਚਾਰ ਸਾਲ ਹੈ ਪਰ ਨਾਡਾ ਨਿਯਮਾਂ ਦੀ ਧਾਰਾ 10.8.1 ਤਹਿਤ ਜੇ ਕੋਈ ਅਥਲੀਟ ਦੋਸ਼ ਸਵੀਕਾਰ ਕਰ ਲੈਂਦਾ ਹੈ ਤਾਂ ਉਸ ਦੀ ਸਜ਼ਾ ਘਟਾਈ ਜਾ ਸਕਦੀ ਹੈ। -ਪੀਟੀਆਈ
Advertisement
Advertisement