ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਸ਼ੁਰੂ
ਸੰਤ ਸੀਚੇਵਾਲ ਨੇ ਉਦਘਾਟਨ ਕੀਤਾ; ਸਾਇਲ ਹਾਕੀ ਅਕੈਡਮੀ, ਰੁੜਕੇਲਾ ਤੇ ਸੁਰਜੀਤ ਹਾਕੀ ਅਕੈਡਮੀ ਵੱਲੋਂ ਜਿੱਤਾਂ ਦਰਜ
ਇੱਥੇ 19ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਅੰਡਰ-19 ਮੁੰਡਿਆਂ ਦਾ ਹਾਕੀ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ ਹੈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਪਹਿਲੇ ਦਿਨ ਵੱਖ-ਵੱਖ ਟੀਮਾਂ ਵਿਚਕਾਰ ਕੁੱਲ ਚਾਰ ਮੁਕਾਬਲੇ ਹੋਏ। ਪਹਿਲੇ ਮੈਚ ਵਿੱਚ ਸਾਇਲ ਹਾਕੀ ਅਕੈਡਮੀ ਰੁੜਕੇਲਾ ਨੇ ਜਰਖੜ ਹਾਕੀ ਅਕੈਡਮੀ ਨੂੰ 3-2 ਨਾਲ ਹਰਾਇਆ। ਦੂਜਾ ਮੈਚ ਆਰਮੀ ਬੁਆਇਜ਼ ਸਪੋਰਟਸ ਕੰਪਨੀ ਬੰਗਲੁਰੂ ਅਤੇ ਸ਼ਾਹਬਾਦ ਹਾਕੀ ਅਕੈਡਮੀ ਹਰਿਆਣਾ ਵਿਚਕਾਰ ਖੇਡਿਆ ਗਿਆ। ਦੋਵੇਂ ਟੀਮਾਂ 3-3 ਨਾਲ ਬਰਾਬਰ ਰਹੀਆਂ। ਤੀਜੇ ਮੈਚ ਵਿੱਚ ਸੁਰਜੀਤ ਹਾਕੀ ਅਕੈਡਮੀ ਨੇ ਹਰਿਆਣਾ ਦੇ ਸੋਨੀਪਤ ਸਾਈ ਐੱਨ ਸੀ ਓ ਈ ਨੂੰ 4-1 ਨਾਲ ਹਰਾਇਆ। ਚੌਥਾ ਮੈਚ, ਜੋ ਉੜੀਸਾ ਨੇਵਲ ਟਾਟਾ ਹਾਈ ਪਰਫਾਰਮੈਂਸ ਸੈਂਟਰ ਤੇ ਸਾਈ ਐੱਨ ਸੀ ਓ ਈ ਲਖਨਊ ਵਿਚਕਾਰ ਖੇਡਿਆ ਗਿਆ, ਗੋਲ ਰਹਿਤ ਡਰਾਅ ਹੋਇਆ। ਉੜੀਸਾ ਨੇਵਲ ਟਾਟਾ ਟੀਮ ਦੇ ਦੀਪਕ ਪ੍ਰਧਾਨ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।
ਟੂਰਨਾਮੈਂਟ ਦੇ ਪ੍ਰਧਾਨ ਹਰਭਜਨ ਸਿੰਘ ਕਪੂਰ ਨੇ ਦੱਸਿਆ ਕਿ ਮੈਚਾਂ ਦੌਰਾਨ ਖਿਡਾਰੀਆਂ ਨੂੰ ਕਿਸੇ ਵੀ ਸਮੱਸਿਆ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਵੱਖਰੀਆਂ ਕਮੇਟੀਆਂ ਬਣਾਈਆਂ ਗਈਆਂ ਹਨ।
ਅੱਜ ਦੇ ਮੁਕਾਬਲੇ
ਐੱਸ ਜੀ ਪੀ ਸੀ ਬਨਾਮ ਘੁੰਮਣ ਹੀਰਾ ਰਾਈਜ਼ਰ ਸਵੇਰੇ 9:30 ਵਜੇ
ਨਾਮਧਾਰੀ ਸਪੋਰਟਸ ਬਨਾਮ ਹਾਕੀ ਹਿਮਾਚਲ
ਸਵੇਰੇ 11:30 ਵਜੇ
ਸਾਈ ਐੱਨ ਸੀ ਓ ਈ ਬਨਾਮ ਰਾਊਂਡ ਗਲਾਸ
ਦੁਪਹਿਰ 1:30 ਵਜੇ
ਬੁਆਇਜ਼ ਹੋਸਟਲ ਬਨਾਮ ਨੇਵਲ ਟਾਟਾ
ਦੁਪਹਿਰ 3:00 ਵਜੇ

