ਬਲਵੰਤ ਕਪੂਰ ਹਾਕੀ: ਸੈਮੀਫਾਈਨਲ ਮੁਕਾਬਲੇ ਅੱਜ
ਉੜੀਸਾ ਨੇਵਲ ਟਾਟਾ ਬਨਾਮ ਸੁਰਜੀਤ ਹਾਕੀ ਅਤੇ ਰਾਊਂਡ ਗਲਾਸ ਬਨਾਮ ਨੇਵਲ ਟਾਟਾ ਜਮਸ਼ੇਦਪੁਰ ’ਚ ਹੋਵੇਗਾ ਮੁਕਾਬਲਾ
19ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ ਆਪਣੇ ਅੰਤਿਮ ਪੜਾਅ ਵੱਲ ਹੈ। ਟੂਰਨਾਮੈਂਟ ਦੌਰਾਨ 4 ਵੱਖ-ਵੱਖ ਟੀਮਾਂ ਸੈਮੀਫਾਈਨਲ ’ਚ ਪ੍ਰਵੇਸ਼ ਕਰ ਚੁੱਕੀਆਂ ਹਨ। ਭਲਕੇ 13 ਦਸੰਬਰ ਨੂੰ ਪਹਿਲਾ ਸੈਮੀਫਾਈਨਲ ਮੈਚ ਉੜੀਸਾ ਨੇਵਲ ਟਾਟਾ ਹਾਈ ਪਰਫਾਰਮੈਂਸ ਸੈਂਟਰ ਭੁਵਨੇਸ਼ਵਰ ਅਤੇ ਸੁਰਜੀਤ ਹਾਕੀ ਅਕੈਡਮੀ ਵਿਚਕਾਰ ਦੁਪਹਿਰ 12 ਵਜੇ ਖੇਡਿਆ ਜਾਵੇਗਾ। ਦੂਜਾ ਸੈਮੀਫਾਈਨਲ ਮੈਚ ਰਾਊਂਡ ਗਲਾਸ ਹਾਕੀ ਅਕੈਡਮੀ ਅਤੇ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਦੀਆਂ ਟੀਮਾਂ ਵਿਚਾਲੇ ਦੁਪਹਿਰ 2 ਵਜੇ ਖੇਡਿਆ ਜਾਵੇਗਾ। ਅੱਜ ਪਹਿਲਾ ਮੈਚ ਐੱਸ ਜੀ ਪੀ ਸੀ ਹਾਕੀ ਅਕੈਡਮੀ ਅੰਮ੍ਰਿਤਸਰ ਤੇ ਸਾਈ ਇੰਫਾਲ ਵਿਚਾਲੇ ਖੇਡਿਆ ਗਿਆ, ਜੋ 2-2 ਨਾਲ ਬਰਾਬਰ ਰਿਹਾ। ਦੂਜੇ ਮੈਚ ਵਿੱਚ ਬੁਆਇਜ਼ ਹੋਸਟਲ ਲਖਨਊ ਦੀ ਟੀਮ ਨੇ ਨਾਮਧਾਰੀ ਸਪੋਰਟਸ ਅਕੈਡਮੀ ਨੂੰ 5-2 ਨਾਲ ਹਰਾਇਆ। ਤੀਜਾ ਮੈਓ ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਨੇ ਘੁੰਮਣ ਹੀਰਾ ਰਾਈਜ਼ਿੰਗ ਹਾਕੀ ਅਕੈਡਮੀ ਦਿੱਲੀ ਨੂੰ 7-1 ਨਾਲ ਹਰਾਇਆ। ਇਸ ਮਗਰੋਂ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੇ ਹਾਕੀ ਹਿਮਾਚਲ ਅਕੈਡਮੀ ਨੂੰ 6-2 ਨਾਲ ਹਰਾਇਆ।

