ਬਜਰੰਗ ਤੇ ਵਿਨੇਸ਼ ਦੀਆਂ ਪਟੀਸ਼ਨਾਂ ਖਾਰਜ
ਦਿੱਲੀ ਹਾਈ ਕੋਰਟ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ ਐੱਫ ਆਈ) ਦੀਆਂ ਦਸੰਬਰ 2023 ਵਿੱਚ ਹੋਈਆਂ ਚੋਣਾਂ ਨੂੰ ਚੁਣੌਤੀ ਦੇਣ ਵਾਲੀਆਂ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਸਤਿਆਵਰਤ ਕਾਦੀਆਂ ਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਕਿਉਂਕਿ ਉਹ ਵੱਖ-ਵੱਖ ਤਰੀਕਾਂ ’ਤੇ ਅਦਾਲਤ...
Advertisement
ਦਿੱਲੀ ਹਾਈ ਕੋਰਟ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ ਐੱਫ ਆਈ) ਦੀਆਂ ਦਸੰਬਰ 2023 ਵਿੱਚ ਹੋਈਆਂ ਚੋਣਾਂ ਨੂੰ ਚੁਣੌਤੀ ਦੇਣ ਵਾਲੀਆਂ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਸਤਿਆਵਰਤ ਕਾਦੀਆਂ ਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਕਿਉਂਕਿ ਉਹ ਵੱਖ-ਵੱਖ ਤਰੀਕਾਂ ’ਤੇ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਚੋਣਾਂ ਵਿੱਚ ਉਦੋਂ ਇਨ੍ਹਾਂ ਤਿੰਨਾਂ ਓਲੰਪੀਅਨਾਂ ਦੀ ਉਮੀਦਵਾਰ ਅਨੀਤਾ ਸ਼ਿਓਰਾਨ ਨੂੰ ਹਰਾ ਕੇ ਸੰਜੇ ਸਿੰਘ ਪ੍ਰਧਾਨ ਬਣੇ ਸਨ। ਜਸਟਿਸ ਮਿਨੀ ਪੁਸ਼ਕਰਨ ਨੇ 27 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਸੁਣਵਾਈ ਦੌਰਾਨ ਕੋਈ ਵੀ ਪਟੀਸ਼ਨਰ ਮੌਜੂਦ ਨਹੀਂ ਸੀ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ, ‘‘ਅਜਿਹਾ ਲੱਗਦਾ ਹੈ ਕਿ ਪਟੀਸ਼ਨਰਾਂ ਨੂੰ ਇਸ ਮਾਮਲੇ ਦੀ ਅੱਗੇ ਪੈਰਵੀ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ।’’ -ਪੀਟੀਆਈ
Advertisement
Advertisement
×

