ਬੈਡਮਿੰਟਨ: ਰੁਤੂਪਰਨਾ-ਸਵਪਰਨਾ ਦੀ ਜੋੜੀ ਜਪਾਨ ਓਪਨ ’ਚ ਬਾਹਰ
ਰਿਤੂਪਰਨਾ ਪਾਂਡਾ ਅਤੇ ਸ਼ਵੇਤਾਪਰਨਾ ਪਾਂਡਾ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੂੰ ਅੱਜ ਇੱਥੇ ਜਾਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹੀ ਕੋਕੋਨਾ ਇਸ਼ੀਕਾਵਾ ਅਤੇ ਮਾਈਕੋ ਕਾਵਾਜੋਈ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਦਰਜਾਬੰਦੀ...
Advertisement
ਰਿਤੂਪਰਨਾ ਪਾਂਡਾ ਅਤੇ ਸ਼ਵੇਤਾਪਰਨਾ ਪਾਂਡਾ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੂੰ ਅੱਜ ਇੱਥੇ ਜਾਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹੀ ਕੋਕੋਨਾ ਇਸ਼ੀਕਾਵਾ ਅਤੇ ਮਾਈਕੋ ਕਾਵਾਜੋਈ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਦਰਜਾਬੰਦੀ ’ਚ 38ਵੇਂ ਸਥਾਨ ’ਤੇ ਕਾਬਜ਼ ਭਾਰਤੀ ਜੋੜੀ ਜਪਾਨੀ ਖਿਡਾਰਨਾਂ ਨੂੰ ਖਾਸ ਟੱਕਰ ਨਾ ਦੇ ਸਕੀ। ਇਸ਼ੀਕਾਵਾ ਤੇ ਕਾਵਾਜੋਈ ਨੇ ਮੈਚ ਦੇ ਸ਼ੁਰੂ ਤੋਂ ਹੀ ਦਬਦਬਾ ਬਣਾਉਂਦਿਆਂ ਸਿਰਫ 32 ਮਿੰਟਾਂ ’ਚ ਹੀ 21-13, 21-7 ਨਾਲ ਇੱਕਪਾਸੜ ਜਿੱਤ ਹਾਸਲ ਕੀਤੀ। ਦੂਜੇ ਪਾਸੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਤੇ ਲਕਸ਼ੈ ਸੇਨ ਤੋਂ ਇਲਾਵਾ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਬੁੱਧਵਾਰ ਨੂੰ ਆਪੋ-ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।
Advertisement
Advertisement
×