ਬੈਡਮਿੰਟਨ: ਪ੍ਰਣੌਏ ਅਤੇ ਲਕਸ਼ੈ ਹਾਂਗਕਾਂਗ ਓਪਨ ਦੇ ਅਗਲੇ ਗੇੜ ’ਚ
ਭਾਰਤ ਦੀ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਅੱਜ ਇੱਥੇ ਮਹਿਲਾ ਸਿੰਗਲਜ਼ ਦੇ ਮੁਕਾਬਲੇ ’ਚ ਹਾਰ ਕੇ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ’ਚੋਂ ਬਾਹਰ ਹੋ ਗਈ, ਜਦਕਿ ਐੱਚ ਐੱਸ ਪ੍ਰਣੌਏ ਅਤੇ ਲਕਸ਼ੈ ਸੇਨ ਨੇ ਸਖ਼ਤ ਮੁਕਾਬਲੇ ਜਿੱਤ...
Advertisement
ਭਾਰਤ ਦੀ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਅੱਜ ਇੱਥੇ ਮਹਿਲਾ ਸਿੰਗਲਜ਼ ਦੇ ਮੁਕਾਬਲੇ ’ਚ ਹਾਰ ਕੇ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ’ਚੋਂ ਬਾਹਰ ਹੋ ਗਈ, ਜਦਕਿ ਐੱਚ ਐੱਸ ਪ੍ਰਣੌਏ ਅਤੇ ਲਕਸ਼ੈ ਸੇਨ ਨੇ ਸਖ਼ਤ ਮੁਕਾਬਲੇ ਜਿੱਤ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ ਹੈ। ਪਿਛਲੇ ਮਹੀਨੇ ਬੀ ਡਬਲਿਊ ਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ ਸਿੰਧੂ ਨੂੰ ਰਾਊਂਡ-ਆਫ-32 ਮੈਚ ਡੈਨਮਾਰਕ ਦੀ ਲਾਈਨ ਕ੍ਰਿਸਟੋਫਰਸਨ ਤੋਂ 21-15, 16-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਵਿੱਚ 34ਵੇਂ ਸਥਾਨ ’ਤੇ ਕਾਬਜ਼ ਪ੍ਰਣੌਏ ਨੇ ਚੀਨ ਦੇ ਲੂ ਗੁਆਂਗ ਜ਼ੂ ਨੂੰ 44 ਮਿੰਟਾਂ ਵਿੱਚ 21-17, 21-14 ਨਾਲ ਹਰਾਇਆ, ਜਦਕਿ ਸੇਨ ਨੇ ਟੀ ਡਬਲਿਊ ਵਾਂਗ ਨੂੰ 22-20, 16-21, 21-15 ਨਾਲ ਹਰਾ ਕੇ ਪੁਰਸ਼ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ।
Advertisement
Advertisement
×