ਇਥੋਂ ਦੇ ਸਪੋਟਰਸ ਸੈਂਟਰ ਵਿਚ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਅੱਜ ਆਸਟਰੇਲੀਅਨ ਓਪਨ 500 ਦਾ ਖਿਤਾਬ ਜਿੱਤ ਲਿਆ ਹੈ। ਉਸ ਨੇ ਫਾਈਨਲ ਵਿਚ ਜਾਪਾਨ ਦੇ ਯੁਸ਼ੀ ਤਨਾਕਾ ਨੂੰ 21-15 ਤੇ 21-11 ਨਾਲ ਹਰਾਇਆ। ਸੇਨ ਨੇ ਸਪੋਰਟਸ ਸੈਂਟਰ ਵਿਚ ਫਾਈਨਲ ਮੁਕਾਬਲਾ ਸਿਰਫ 38 ਮਿੰਟ ਵਿਚ ਆਪਣੇ ਨਾਂ ਕਰ ਲਿਆ। ਜ਼ਿਕਰਯੋਗ ਹੈ ਕਿ 24 ਸਾਲਾ ਲਕਸ਼ੈ ਉਤਰਾਖੰਡ ਨਾਲ ਸਬੰਧਤ ਹੈ। ਉਸ ਨੇ ਪੈਰਿਸ ਓਲੰਪਿਕ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਖਰਾਬ ਫਾਰਮ ਵਿਚ ਚਲ ਰਿਹਾ ਸੀ ਪਰ ਉਸ ਨੇ ਇਹ ਟੂਰਨਾਮੈਂਟ ਆਪਣੇ ਨਾਂ ਕਰ ਕੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਉਸ ਨੇ ਸੈਮੀਫਾਈਨਲ ਵਿਚ ਚੀਨੀ ਤਾਇਪੇ ਤੇ ਚੇਨ ਨੂੰ ਹਰਾਇਆ ਸੀ।
Advertisement
Advertisement
×

