ਬੈਡਮਿੰਟਨ: ਕ੍ਰਿਸ਼ਨਾ ਤੇ ਵਿਸ਼ਨੂ ਕੈਨੇਡਾ ਓਪਨ ਦੇ ਦੂਜੇ ਗੇੜ ’ਚ
ਕੈਲਗਰੀ: ਭਾਰਤੀ ਪੁਰਸ਼ ਜੋੜੀ ਕ੍ਰਿਸ਼ਨਾ ਪ੍ਰਸਾਦ ਗਾਰਾਗਾ ਅਤੇ ਵਿਸ਼ਨੂਵਰਧਨ ਗੌੜ ਪੰਜਾਲਾ ਕੈਨੇਡਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਏ, ਜਦਕਿ ਸਾਬਕਾ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਪਾਰੂਪੱਲੀ ਕਸ਼ਯਪ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਦੁਨੀਆ ਦੀ 37ਵੇਂ ਨੰਬਰ ਦੀ ਜੋੜੀ...
Advertisement
ਕੈਲਗਰੀ: ਭਾਰਤੀ ਪੁਰਸ਼ ਜੋੜੀ ਕ੍ਰਿਸ਼ਨਾ ਪ੍ਰਸਾਦ ਗਾਰਾਗਾ ਅਤੇ ਵਿਸ਼ਨੂਵਰਧਨ ਗੌੜ ਪੰਜਾਲਾ ਕੈਨੇਡਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਏ, ਜਦਕਿ ਸਾਬਕਾ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਪਾਰੂਪੱਲੀ ਕਸ਼ਯਪ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਦੁਨੀਆ ਦੀ 37ਵੇਂ ਨੰਬਰ ਦੀ ਜੋੜੀ ਕ੍ਰਿਸ਼ਨਾ ਅਤੇ ਵਿਸ਼ਨੂਵਰਧਨ ਨੇ ਚੀਨੀ ਤਾੲੀਪੇ ਦੇ ਚੇਨ ਜ਼ੀ ਰੇਅ ਅਤੇ ਲੂ ਚੇਨ ਨੂੰ 21-14, 21-16 ਨਾਲ ਹਰਾਇਆ। ਭਾਰਤੀ ਜੋੜੀ ਦਾ ਸਾਹਮਣਾ ਦੂਜਾ ਦਰਜਾ ਪ੍ਰਾਪਤ ਮੁਹੰਮਦ ਅਹਸਾਨ ਅਤੇ ਹੇਂਡਰਾ ਸੇਤੀਆਵਾਨ ਨਾਲ ਹੋ ਸਕਦਾ ਹੈ। ਦੁਨੀਆ ਦੇ ਸਾਬਕਾ ਛੇਵੇਂ ਨੰਬਰ ਦੇ ਖਿਡਾਰੀ ਕਸ਼ਯਪ ਨੇ ਪਹਿਲੇ ਗੇੜ ਵਿੱਚ ਜਰਮਨੀ ਦੇ ਕੇੲੀ ਸ਼ਾਫੇਰ ਨੂੰ 21-14, 22-20 ਨਾਲ ਹਰਾਇਆ ਪਰ ਅਗਲੇ ਮੈਚ ਵਿੱਚ ੳੁਹ ਚੀਨ ਦੇ ਲੇੲੀ ਲਾਨ ਸ਼ੀ ਤੋਂ 17-21, 20-22 ਨਾਲ ਹਾਰ ਗਿਆ। -ਪੀਟੀਆੲੀ
Advertisement
Advertisement
×