ਬੈਡਮਿੰਟਨ: ਭਾਰਤ ਨੇ ਹਾਂਗਕਾਂਗ ਨੂੰ ਹਰਾ ਕੇ ਗਰੁੱਪ-ਡੀ ’ਚ ਸਿਖਰਲਾ ਸਥਾਨ ਮੱਲਿਆ
ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ; ਜਪਾਨ ਨਾਲ ਹੋੋਵੇਗਾ ਮੁਕਾਬਲਾ
Advertisement
ਭਾਰਤ ਨੇ ਅੱਜ ਇੱਥੇ ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ’ਚ ਹਾਂਂਗਕਾਂਗ ਚੀਨ ਨੂੰ ਹਰਾ ਕੇ 110-100 ਅੰਕਾਂ ਨਾਲ ਹਰਾ ਕੇ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ ਗਰੁੱਪ-ਡੀ ’ਚ ਸਿਖਰਲਾ ਸਥਾਨ ਹਾਸਲ ਕੀਤਾ।
ਭਾਰਤ ਤੇ ਹਾਂਗਕਾਂਗ ਦੋਵੇਂ ਇਸ ਮੈਚ ਤੋਂ ਪਹਿਲਾਂ ਹੀ ਨਾਕਆਊਟ ਗੇੜ ’ਚ ਜਗ੍ਹਾ ਬਣਾ ਚੁੱਕੇ ਹਨ। ਕੁਆਰਟਰ ਫਾਈਨਲ ’ਚ ਭਾਰਤ ਦਾ ਮੁਕਾਬਲਾ ਜਪਾਨ ਨਾਲ ਹੋੋਵੇਗਾ। ਰੁਜੁਲਾ ਰਾਮੂ ਨੇ ਆਈਪੀ ਸੁਮ ਯਾਊ ਨੂੰ 11-8 ਨਾਲ ਹਰਾ ਕੇ ਭਾਰਤ ਦੀ ਜਿੱਤ ਨਾਲ ਸ਼ੁਰੂਆਤ ਕਰਵਾਈ, ਜਿਸ ਮਗਰੋਂ ਭਾਰਗਵ ਰਾਮ ਅਰੀਗੇਲਾ ਤੇ ਵੀ.ਟੀ ਗੌਬਬੁਰੂ ਦੀ ਦੁਨੀਆ ਦੀ ਛੇਵੇਂ ਨੰਬਰ ਦੀ ਜੋੜੀ ਨੇ ਚੇਉਂਗ ਸਾਈ ਸ਼ਿੰਗ ਤੇ ਡੈਂਗ ਚੀ ਫਾਈ ਖ਼ਿਲਾਫ਼ ਲੀਡ 22-13 ਕਰ ਦਿੱਤੀ।
Advertisement
ਹਾਂਗਕਾਂਗ ਦੇ ਲਾਮ ਕਾ ਟੋ ਨੇ 13 ਅੰਕ ਲੈ ਕੇ ਆਪਣੀ ਟੀਮ ਦੀ ਲੀਡ ਘਟਾਉਣ ਦੀ ਕੋਸ਼ਿਸ਼ ਕੀਤੀ ਪਰ ਆਰ. ਚੌਹਾਨ ਨੇ ਭਾਰਤ ਨੂੰ 33 ਅੰਕਾਂ ਤੱਕ ਪਹੁੰਚਾ ਦਿੱਤਾ। ਪੰਜ ਮੈਚਾਂ ਮਗਰੋਂ ਦੋਵਾਂ ਟੀਮਾਂ ਵਿਚਾਲੇ 55-49 ਦੇ ਸਕੋਰ ਨਾਲ ਛੇ ਅੰਕਾਂ ਦਾ ਫਰਕ ਸੀ।
Advertisement