ਬੈਡਮਿੰਟਨ: ਭਾਰਤ ਵੱਲੋਂ ਏਸ਼ਿਆਈ ਜੂਨੀਅਰ ਚੈਂਪੀਅਨਸ਼ਿਪ ਲਈ 19 ਮੈਂਬਰੀ ਟੀਮ ਦਾ ਐਲਾਨ
ਨਵੀਂ ਦਿੱਲੀ, 26 ਜੂਨ ਭਾਰਤ ਨੇ ਇੰਡੋਨੇਸ਼ੀਆ ਵਿਚ ਹੋਣ ਵਾਲੀ ਬੈਡਮਿੰਟਨ ਏਸ਼ਿਆਈ ਜੂਨੀਅਰ ਚੈਂਪੀਅਨਸ਼ਿਪ ਲਈ 19 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਤਨਵੀ ਸ਼ਰਮਾ ਨੂੰ ਵੀ ਥਾਂ ਦਿੱਤੀ ਗਈ ਹੈ। ਤਨਵੀ ਨੇ ਏਸ਼ੀਆ ਮਹਿਲਾ ਟੀਮ ਚੈਂਪੀਅਨਸ਼ਿਪ ਵਿਚ...
Advertisement
ਨਵੀਂ ਦਿੱਲੀ, 26 ਜੂਨ
ਭਾਰਤ ਨੇ ਇੰਡੋਨੇਸ਼ੀਆ ਵਿਚ ਹੋਣ ਵਾਲੀ ਬੈਡਮਿੰਟਨ ਏਸ਼ਿਆਈ ਜੂਨੀਅਰ ਚੈਂਪੀਅਨਸ਼ਿਪ ਲਈ 19 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਤਨਵੀ ਸ਼ਰਮਾ ਨੂੰ ਵੀ ਥਾਂ ਦਿੱਤੀ ਗਈ ਹੈ। ਤਨਵੀ ਨੇ ਏਸ਼ੀਆ ਮਹਿਲਾ ਟੀਮ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ ਸੀ। ਇਹ ਚੈਂਪੀਅਨਸ਼ਿਪ 18 ਤੋਂ 27 ਜੁਲਾਈ ਤੱਕ ਖੇਡੀ ਜਾਵੇਗੀ। ਭਾਰਤ ਨੂੰ ਇਸ ਚੈਂਪੀਅਨਸ਼ਿਪ ਵਿਚ ਆਪਣੇ ਡਬਲਜ਼ ਵਰਗ ਦੇ ਖਿਡਾਰੀਆਂ ਭਾਰਗਵ ਰਾਮ ਏਰੀਗੇਲਾ ਤੇ ਵਿਸ਼ਵ ਤੇਜ ਗੋਬੁਰੂ ਤੋਂ ਕਾਫੀ ਉਮੀਦਾਂ ਹਨ। ਟੀਮ ਵਰਗ ਦੇ ਮੁਕਾਬਲੇ 18 ਤੋਂ 22 ਜੁਲਾਈ ਜਦਕਿ ਵਿਅਕਤੀਗਤ ਮੁਕਾਬਲੇ 23 ਤੋਂ 27 ਜੁਲਾਈ ਦਰਮਿਆਨ ਹੋਣਗੇ। ਟੀਮ ਮੁਕਾਬਲੇ ਵਿਚ ਸਭ ਤੋਂ ਪਹਿਲਾਂ 110 ਅੰਕ ਹਾਸਲ ਕਰਨ ਵਾਲੀ ਟੀਮ ਜੇਤੂ ਹੋਵੇਗੀ। ਇਸ ਦੀ ਸ਼ੁਰੂਆਤ ਗਰੁੱਪ ਵਰਗ ਨਾਲ ਹੋਵੇਗੀ ਤੇ ਇਸ ਤੋਂ ਬਾਅਦ ਨਾਕਆਊਟ ਮੁਕਾਬਲੇ ਹੋਣਗੇ। ਭਾਰਤੀ ਟੀਮ ਗੁਹਾਟੀ ਦੇ ਸੈਂਟਰ ਆਫ ਐਕਸੀਲੈਂਸ ਵਿੱਚ 4 ਤੋਂ 15 ਜੁਲਾਈ ਤਕ ਪ੍ਰੈਕਟਿਸ ਕਰੇਗੀ। ਪੀਟੀਆਈ
Advertisement
Advertisement
×