ਬੈਡਮਿੰਟਨ: ਆਯੂਸ਼ ਤੇ ਤਨਵੀ ਯੂਐੱਸ ਓਪਨ ਦੇ ਸੈਮੀਫਾਈਨਲ ਵਿੱਚ
ਲੋਵਾ (ਅਮਰੀਕਾ), 28 ਜੂਨ ਭਾਰਤ ਦੇ ਆਯੂਸ਼ ਸ਼ੈੱਟੀ ਅਤੇ ਤਨਵੀ ਸ਼ਰਮਾ ਨੇ ਯੂਐੱਸ ਓਪਨ ਬੈਡਮਿੰਟਨ ਸੁਪਰ 300 ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। 16 ਸਾਲਾ ਤਨਵੀ ਨੇ ਆਪਣੇ ਤੋਂ ਉੱਚੇ ਦਰਜੇ ਦੀ ਵਿਰੋਧੀ ਖਿਡਾਰਨ ਮਲੇਸ਼ੀਆ ਦੀ ਕਾਰੂਪਾਥੇਵਨ ਲੈਤਸ਼ਾਨਾ...
Advertisement
ਲੋਵਾ (ਅਮਰੀਕਾ), 28 ਜੂਨ
ਭਾਰਤ ਦੇ ਆਯੂਸ਼ ਸ਼ੈੱਟੀ ਅਤੇ ਤਨਵੀ ਸ਼ਰਮਾ ਨੇ ਯੂਐੱਸ ਓਪਨ ਬੈਡਮਿੰਟਨ ਸੁਪਰ 300 ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। 16 ਸਾਲਾ ਤਨਵੀ ਨੇ ਆਪਣੇ ਤੋਂ ਉੱਚੇ ਦਰਜੇ ਦੀ ਵਿਰੋਧੀ ਖਿਡਾਰਨ ਮਲੇਸ਼ੀਆ ਦੀ ਕਾਰੂਪਾਥੇਵਨ ਲੈਤਸ਼ਾਨਾ ਨੂੰ 33 ਮਿੰਟਾਂ ਵਿੱਚ 21-13, 21-16 ਨਾਲ ਹਰਾਇਆ। ਆਯੂਸ਼ ਨੇ ਚੀਨੀ ਤਾਇਪੇ ਦੇ ਜੂਨੀਅਰ ਵਿਸ਼ਵ ਚੈਂਪੀਅਨ ਕੁਓ ਕੁਆਨ ਲਿਨ ਨੂੰ 22-20, 21-9 ਨਾਲ ਮਾਤ ਦਿੱਤੀ। ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਹਰੀਹਰਨ ਅਤੇ ਰੁਬਾਨ ਕੁਮਾਰ ਆਰ ਨੂੰ ਚੀਨੀ ਤਾਇਪੇ ਦੇ ਚਿਆਂਗ ਚਿਏਨ ਅਤੇ ਵੇਈ ਵੂ ਸੁਆਨ ਯੀ ਹੱਥੋਂ 9-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਤਨਵੀ ਦਾ ਸਾਹਮਣਾ ਯੂਕਰੇਨ ਦੀ ਪੋਲੀਨਾ ਬੁਹਰੋਵਾ ਨਾਲ, ਜਦਕਿ ਆਯੂਸ਼ ਦਾ ਸਾਹਮਣਾ ਚੀਨੀ ਤਾਇਪੇ ਦੇ ਚੋਊ ਤੀਏਨ ਚੇਨ ਨਾਲ ਹੋਵੇਗਾ। -ਪੀਟੀਆਈ
Advertisement
Advertisement
×