ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ: ਮਾਲਵਿਕਾ ਤੇ ਪਾਂਡਾ ਭੈਣਾਂ ਮੁੱਖ ਡਰਾਅ ’ਚ ਪੁੱਜੀਆਂ
ਮਾਲਵਿਕਾ ਨੇ ਯੂਏਈ ਦੀ ਨੂਰਾਨੀ ਨੂੰ 21-18, 21-10 ਨਾਲ ਹਰਾਇਆ
Advertisement
ਨਿੰਗਬੋ, 9 ਅਪਰੈਲ
ਉਭਰਦੀ ਭਾਰਤੀ ਬੈਡਮਿੰਟਨ ਖਿਡਾਰਨ ਮਾਲਵਿਕਾ ਬੰਸੋੜ ਨੇ ਅੱਜ ਇੱਥੇ ਆਪਣੇ ਦੋਵੇਂ ਮੈਚ ਜਿੱਤ ਕੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਜਗ੍ਹਾ ਬਣਾ ਲਈ ਹੈ। ਮਾਲਵਿਕਾ ਨੇ ਪਹਿਲਾਂ ਯੂਏਈ ਦੀ ਨੂਰਾਨੀ ਰਾਤੂ ਅਜ਼ਾਹਰਾ ਨੂੰ 21-18, 21-10 ਨਾਲ ਹਰਾਇਆ ਅਤੇ ਫਿਰ ਉਜ਼ਬੇਕਿਸਤਾਨ ਦੀ ਸੋਫੀਆ ਜ਼ਾਕੀਰੋਵਾ ਨੂੰ 21-4, 21-5 ਨਾਲ ਹਰਾ ਕੇ ਗਰੁੱਪ-ਬੀ ਕੁਆਲੀਫਾਇੰਗ ਵਿੱਚ ਆਪਣੇ ਦੋਵੇਂ ਮੈਚ ਜਿੱਤੇ।
Advertisement

ਭਲਕੇ ਬੁੱਧਵਾਰ ਨੂੰ ਪਹਿਲੇ ਗੇੜ ਦੇ ਮੈਚ ਵਿੱਚ ਵਿਸ਼ਵ ਦੀ 50ਵੇਂ ਨੰਬਰ ਦੀ ਖਿਡਾਰਨ ਮਾਲਵਿਕਾ (22) ਦਾ ਸਾਹਮਣਾ ਦੱਖਣੀ ਕੋਰੀਆ ਦੀ ਸਿਮ ਯੂ ਜਿਨ ਨਾਲ ਹੋਵੇਗਾ। ਇਸੇ ਤਰ੍ਹਾਂ ਪਾਂਡਾ ਭੈਣਾਂ ਰੁਤਪਰਨਾ ਅਤੇ ਸ਼ਵੇਤਪਰਨਾ ਨੇ ਵੀ ਗਰੁੱਪ-ਏ ਕੁਆਲੀਫਾਇੰਗ ਗੇੜ ਵਿੱਚ ਦੋਵੇਂ ਡਬਲਜ਼ ਮੈਚ ਜਿੱਤ ਕੇ ਮੁੱਖ ਡਰਾਅ ਵਿੱਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਚੀਨ ਦੀ ਸ਼ੂ ਜ਼ਿਆਨ ਜ਼ਾਂਗ ਤੇ ਯੂ ਜ਼ੇਂਗ ਦੀ ਜੋੜੀ ਨਾਲ ਹੋਵੇਗਾ। -ਪੀਟੀਆਈ
Advertisement
Advertisement
×

