ਅਜ਼ਲਾਨ ਸ਼ਾਹ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ
ਹਾਕੀ ਦੇ ਸੁਲਤਾਨ ਅਜ਼ਲਨ ਸ਼ਾਹ ਕੱਪ ਵਿੱਚ ਅੱਜ ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ। ਆਖ਼ਰੀ ਕੁਆਰਟਰ ਵਿੱਚ ਜੇਤੂ ਗੋਲ ਸੇਲਵਮ ਕਾਰਤੀ ਨੇ ਕੀਤਾ। ਮੈਚ ਵਿੱਚ ਭਾਰਤ ਲਈ ਅਮਿਤ ਰੋਹਿਦਾਸ ਨੇ ਚੌਥੇ ਮਿੰਟ ’ਤੇ, ਸੰਜੈ ਨੇ 32ਵੇਂ ਮਿੰਟ ’ਤੇ ਅਤੇ...
ਹਾਕੀ ਦੇ ਸੁਲਤਾਨ ਅਜ਼ਲਨ ਸ਼ਾਹ ਕੱਪ ਵਿੱਚ ਅੱਜ ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ। ਆਖ਼ਰੀ ਕੁਆਰਟਰ ਵਿੱਚ ਜੇਤੂ ਗੋਲ ਸੇਲਵਮ ਕਾਰਤੀ ਨੇ ਕੀਤਾ। ਮੈਚ ਵਿੱਚ ਭਾਰਤ ਲਈ ਅਮਿਤ ਰੋਹਿਦਾਸ ਨੇ ਚੌਥੇ ਮਿੰਟ ’ਤੇ, ਸੰਜੈ ਨੇ 32ਵੇਂ ਮਿੰਟ ’ਤੇ ਅਤੇ ਸੇਲਵਮ ਨੇ 54ਵੇਂ ਮਿੰਟ ’ਤੇ ਗੋਲ ਕੀਤੇ। ਨਿਊਜ਼ੀਲੈਂਡ ਲਈ ਜਾਰਜ ਬੇਕਰ ਨੇ 42ਵੇਂ ਅਤੇ 48ਵੇਂ ਮਿੰਟ ’ਤੇ ਦੋ ਗੋਲ ਕੀਤੇ। ਭਾਰਤ ਅਗਲਾ ਮੈਚ ਸ਼ਨਿਚਰਵਾਰ ਨੂੰ ਕੈਨੇਡਾ ਨਾਲ ਖੇਡੇਗਾ।
ਮੈਚ ਦੀ ਸ਼ੁਰੂਆਤ ਵਿੱਚ ਨਿਊਜ਼ੀਲੈਂਡ ਨੇ ਮਿਡਫੀਲਡ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਮਜ਼ਬੂਤੀ ਨਾਲ ਡਿਫੈਂਸ ਕੀਤਾ। ਭਾਰਤ ਨੂੰ ਮੈਚ ਦੇ ਚੌਥੇ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਅਤੇ ਰੋਹਿਦਾਸ ਨੇ ਇਸ ਦਾ ਲਾਭ ਉਠਾਉਂਦੇ ਹੋਏ ਸ਼ਾਨਦਾਰ ਗੋਲ ਕੀਤਾ। ਇਸ ਮਗਰੋਂ ਭਾਰਤ ਵੱਲੋਂ ਅਭਿਸ਼ੇਕ ਨੇ ਦੂਜਾ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਿਊਜ਼ੀਲੈਂਡ ਦੇ ਗੋਲਕੀਪਰ ਨੇ ਰੋਕ ਲਿਆ। ਦੂਜੇ ਕੁਆਰਟਰ ਵਿੱਚ ਨਿਊਜ਼ੀਲੈਂਡ ਦੇ ਖਿਡਾਰੀ ਬਲੈਕ ਸਟਿਕਸ ਨੇ ਪੈਨਲਟੀ ਕਾਰਨਰ ਹਾਸਲ ਕੀਤਾ, ਪਰ ਭਾਰਤ ਨੇ ਆਪਣੇ ਮਜ਼ਬੂਤ ਡਿਫੈਂਸ ਨਾਲ ਨਿਊਜ਼ੀਲੈਂਡ ਦਾ ਗੋਲ ਨਹੀਂ ਹੋਣ ਦਿੱਤਾ।
ਭਾਰਤ ਨੇ ਦੂਜੇ ਹਾਫ ਦੀ ਸ਼ੁਰੂਆਤ ਜ਼ਬਰਦਸਤ ਢੰਗ ਨਾਲ ਕੀਤੀ ਅਤੇ ਕਪਤਾਨ ਸੰਜੈ ਨੇ ਗੋਲ ਕਰ ਕੇ ਭਾਰਤ ਲਈ ਲੀਡ ਬਣਾਈ। ਇਸ ਮਗਰੋਂ ਨਿਊਜ਼ੀਲੈਂਡ ਨੇ ਮੁੜ ਦੋ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਭਾਰਤ ਖਿਲਾਫ਼ ਗੋਲ ਕਰਨ ਵਿੱਚ ਸਫਲ ਨਾ ਹੋ ਸਕਿਆ। ਚੌਥੇ ਕੁਆਰਟਰ ਵਿੱਚ ਜਾਰਜ ਬੇਕਰ ਨੇ 48ਵੇਂ ਮਿੰਟ ’ਤੇ ਗੋਲ ਕਰ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਮਗਰੋਂ ਮੈਚ ਦੇ ਅਖ਼ੀਰਲੇ ਪਲਾਂ ਵਿੱਚ ਅਭਿਸ਼ੇਕ ਵੱਲੋਂ ਮਿਲੇ ਪਾਸ ਨੂੰ ਸੇਲਵਮ ਨੇ ਨਿਸ਼ਾਨੇ ’ਤੇ ਪਹੁੰਚਾ ਕੇ ਭਾਰਤ ਦੇ ਖਾਤੇ ਵਿੱਚ ਤੀਜਾ ਗੋਲ ਕੀਤਾ।

