ਆਸਟਰੇਲੀਅਨ ਓਪਨ: ਸ਼ੈੱਟੀ ਤੇ ਲਕਸ਼ੈ ਕੁਆਰਟਰ ਫਾਈਨਲ ’ਚ
ਭਾਰਤੀ ਬੈਡਮਿੰਟਨ ਖਿਡਾਰੀ ਆਯੂਸ਼ ਸ਼ੈੱਟੀ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜੇਤੂ ਲਕਸ਼ੈ ਸੇਨ ਅੱਜ ਇੱਥੇ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਏ ਹਨ; ਸੀਨੀਅਰ ਖਿਡਾਰੀ ਐੱਚ ਐੱਸ ਪ੍ਰਣੌਏ ਅਤੇ ਕਿਦਾਂਬੀ ਸ੍ਰੀਕਾਂਤ ਟੂਰਨਾਮੈਂਟ ’ਚੋਂ ਬਾਹਰ ਹੋ ਗਏ। ਯੋਨੈਕਸ...
ਭਾਰਤੀ ਬੈਡਮਿੰਟਨ ਖਿਡਾਰੀ ਆਯੂਸ਼ ਸ਼ੈੱਟੀ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜੇਤੂ ਲਕਸ਼ੈ ਸੇਨ ਅੱਜ ਇੱਥੇ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਏ ਹਨ; ਸੀਨੀਅਰ ਖਿਡਾਰੀ ਐੱਚ ਐੱਸ ਪ੍ਰਣੌਏ ਅਤੇ ਕਿਦਾਂਬੀ ਸ੍ਰੀਕਾਂਤ ਟੂਰਨਾਮੈਂਟ ’ਚੋਂ ਬਾਹਰ ਹੋ ਗਏ। ਯੋਨੈਕਸ ਅਮਰੀਕੀ ਓਪਨ ਸੁਪਰ 300 ਟੂਰਨਾਮੈਂਟ ਜੇਤੂ ਆਯੂਸ਼ ਸ਼ੈੱਟੀ ਨੇ ਜਪਾਨ ਦੇ ਕੋਡਾਈ ਨਰਾਓਕਾ ਨੂੰ 21-17, 21-16 ਨਾਲ ਹਰਾਇਆ। ਲਕਸ਼ੈ ਨੇ ਪ੍ਰੀ ਕੁਆਰਟਰ ਫਾਈਨਲ ’ਚ ਚੀਨੀ ਤਾਈਪੈ ਦੇ ਚੀ ਯੂ ਜੇਨ ਨੂੰ 21-17, 13-21, 21-13 ਨਾਲ ਮਾਤ ਦਿੱਤੀ। ਕੁਆਰਟਰ ਫਾਈਨਲ ’ਚ ਸੇਨ ਤੇ ਸ਼ੈੱਟੀ ਆਹਮੋ-ਸਾਹਮਣੇ ਹੋਣਗੇ। ਇਸੇ ਦੌਰਾਨ ਉੱਚ ਦਰਜਾ ਪ੍ਰਾਪਤ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਆਖ਼ਰੀ ਅੱਠਾਂ ’ਚ ਜਗ੍ਹਾ ਬਣਾ ਲਈ ਹੈ। ਇਸ ਜੋੜੀ ਨੇ ਚੀਨੀ ਤਾਈਪੈ ਦੇ ਸੂ ਚਿੰਗ ਹੇਂਗ ਤੇ ਵੂ ਗੁਆਨ ਨੂੰ ਸਿਰਫ 37 ਮਿੰਟਾਂ ’ਚ ਹੀ 21-18, 21-11 ਨਾਲ ਹਰਾ ਦਿੱਤਾ। ਕੁਆਰਟਰ ਫਾਈਨਲ ’ਚ ਸਾਤਵਿਕ ਚਿਰਾਗ ਦਾ ਸਾਹਮਣਾ ਇੰਡੋਨੇਸ਼ੀਆ ਦੇ ਫ਼ਜਰ ਅਲਫਿਆਨ ਤੇ ਮੁਹੰਮਦ ਸ਼ਹੋਹੀਬੁਲ ਫਿਕਰੀ ਦੀ ਜੋੜੀ ਨਾਲ ਹੋਵੇਗਾ। ਦੂਜੇ ਪਾਸੇ ਪ੍ਰਣੌਏ ਨੂੰ ਇੰਡੋਨੇਸ਼ੀਆ ਦੇ ਫਰਹਾਨ ਅਲਵੀ ਹੱਥੋਂ ਜਦਕਿ ਕਿਦਾਂਬੀ ਸ੍ਰੀਕਾਂਤ ਨੂੰ ਜਪਾਨ ਦੇ ਸ਼ੋਗੋ ਓਗਾਵਾ ਤੋਂ ਹਾਰ ਨਸੀਬ ਹੋਈ।

