ਆਸਟਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਵੱਲੋਂ ਟੀ-20 ਕ੍ਰਿਕਟ ਤੋਂ ਸੰਨਿਆਸ
ਆਸਟਰੇਲੀਆ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ Mitchell Starc ਨੇ ਟੈਸਟ ਅਤੇ ਇੱਕ ਰੋਜ਼ਾ ਫਾਰਮੈਟਾਂ Tests and ODI formats ਵਿੱਚ ਆਪਣੇ ਕਰੀਅਰ ’ਤੇ ਵੱਧ ਧਿਆਨ ਦੇਣ ਲਈ ਕੌਮਾਂਤਰੀ ਟੀ20 T20 ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ।
ਪਹਿਲੀ ਅਕਤੂਬਰ ਤੋਂ ਨਿਊਜ਼ੀਲੈਂਡ ਵਿਰੁੱਧ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਲਈ ਅੱਜ ਐਲਾਨੀ ਗਈ ਆਸਟਰੇਲਿਆਈ ਟੀ-20 ਟੀਮ ਵਿੱਚ ਸਟਾਰਕ ਅਤੇ ਟੈਸਟ ਕਪਤਾਨ ਪੈਟ ਕਮਿਨਸ ਦਾ ਨਾਮ ਨਹੀਂ ਹੈ। ਸਟਾਰਕ (35) ਦੇ ਨਾਮ 65 ਟੀ-20 ਮੈਚਾਂ ਵਿੱਚ 79 ਵਿਕਟਾਂ ਦਰਜ ਹਨ।
ਸਟਾਰਕ ਨੇ ਕਿਹਾ ਕਿ ਟੈਸਟ ਕ੍ਰਿਕਟ ਉਸ ਦੀ ਤਰਜੀਹ ਹੈ ਅਤੇ ਉਸ ਨੂੰ ਅਗਲੇ ਦੋ ਸਾਲਾਂ ਦੇ ਰੁਝੇਵੇਂ ਭਰਪੂਰ ਕੌਮਾਂਤਰੀ ਸ਼ਡਿਊਲ ਲਈ ਤਿਆਰ ਰਹਿਣਾ ਪਵੇਗਾ। ਕਮਿਨਸ ਨੂੰ ਪਿਛਲੇ ਮਹੀਨੇ ਵੈਸਟਇੰਡੀਜ਼ ਵਿਰੁੱਧ ਟੈਸਟ ਲੜੀ ਤੋਂ ਬਾਅਦ ਆਰਾਮ ਦਿੱਤਾ ਗਿਆ ਹੈ। ਉਹ ਪਿੱਠ ਦੇ ਦਰਦ ਤੋਂ ਵੀ ਪੀੜਤ ਹੈ, ਇਸ ਕਰਕੇ ਨਵੰਬਰ ਵਿੱਚ ਇੰਗਲੈਂਡ ਵਿਰੁੱਧ ਐਸ਼ੇਜ਼ ਲੜੀ ਦੀ ਤਿਆਰੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ।
ਸਟਾਰਕ ਐਸ਼ੇਜ਼, ਭਾਰਤ ਵਿਰੁੱਧ ਟੈਸਟ ਲੜੀ ਅਤੇ 2027 ’ਚ ਹੋਣ ਵਾਲੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਫਿੱਟ ਰਹਿਣਾ ਚਾਹੁੰਦਾ ਹੈ। ਉਸ ਨੇ ਕਿਹਾ, ‘‘ਮੈਂ ਆਸਟਰੇਲੀਆ ਲਈ ਹਰ ਟੀ-20 ਮੈਚ ਦੇ ਹਰ ਇੱਕ ਮਿੰਟ ਦਾ ਆਨੰਦ ਮਾਣਿਆ ਹੈ। ਖਾਸਕਰ 2021 ਵਰਲਡ ਕੱਪ ਕਿਉਂਕਿ ਜਿੱਤ ਦੇ ਨਾਲ ਅਸੀਂ ਪੂਰੇ bowling group ਨੂੰ ਟੀ-20 ਵਰਲਡ ਕੱਪ ਦੀ ਤਿਆਰੀ ਲਈ ਵੀ ਸਮਾਂ ਮਿਲੇਗਾ।’’